ਨਾਵਲ
ਕਾਂਡ ਨੰਬਰ ਇੱਕ
ਚਾਰ ਮਾਰਗੀ ਨੈਸ਼ਨਲ ਹਾਈਵੇ ਜਿਹੜੀ ਉਸ ਦੇ ਸ਼ਹਿਰ ਵਿਚੋਂ ਨਿਕਲ ਉਸ ਸ਼ਹਿਰ ਤੱਕ ਤੇ ਫਿਰ ਅੱਗੇ ਕਿਸੇ ਹੋਰ ਸ਼ਹਿਰ ਨੂੰ ਚੱਲੀ ਜਾਂਦੀ ਹੈ , ਰਾਹ ਵਿਚ ਪੈਂਦੇ ਸ਼ਹਿਰ ਵਿਚ ਹੀ ਮਹਿੰਦਰ ਦਾ ਪਿੰਡ ਹੈ, ਜਿਸ ਨੂੰ ਮਿਲਣ ਉਹ ਅੱਜ ਅਸੀਂ ਜਾ ਰਹੇ ਸੀ, ਕਰਮਜੀਤ ਨੇ ਇੱਕ ਚੁਰਾਹੇ ਤੇ ਆ ਕੱਟ ਮਾਰ ਕਾਰ ਨੂੰ ਸਟੇਟ ਹਾਈਵੇ ਤੇ ਪਾ ਲਿਆ ਸੀ, ਜਿੱਥੋਂ ਦੋ ਮਾਰਗੀ ਸੜਕ ਸੂਰੁ ਹੋ ਗਈ, ਪਰ ਇਸ ਦੀ ਹਾਲਤ ਰਾਜ ਵਰਗੀ ਸੀ , ਇਸ ਤੋ ਲੱਗਦਾ ਸੀ ਕਿ ਦੇਸ਼ ਅਤੇ ਰਾਜ ਵਿਚ ਫ਼ਰਕ ਹੈ, ਵੈਸੇ ਵੀ ਰਾਜ ਦੀਆਂ ਸੜਕਾਂ ਬਾਰੇ ਅੱਜ ਕਲ ਅਕਸਰ ਹੀ ਛਪਦਾ ਰਹਿੰਦਾ ਹੈ , ਜਦੋ ਸਾਡੀ ਕਾਰ ਕਿਸੇ ਪਿੰਡ ਜਾਂ ਕੋਲੋਂ ਲੰਘਦੀ ਤਾਂ ਸੜਕ ਦੀ ਹਾਲਤ ਹੋਰ ਵੀ ਖਸਤਾ ਹੁੰਦੀ . ਫਿਰ ਵੀ ਗੱਡੀ ਦੀ ਸਪੀਡ ਵਿੱਚ ਕੋਈ ਫ਼ਰਕ ਨਹੀਂ ਪਿਆ ਸੀ। ਭਾਵੇਂਂ ਨੈਸ਼ਨਲ ਤੇ ਸਟੇਟ ਹਾਈਵੇਅ ਤੇ ਕਈ ਥਾਵਾਂ ਤੇ ਗੱਡੀ ਦੀ ਰਫ਼ਤਾਰ ਕਿੰਨੀ ਹੋਣੀ ਚਾਹੀਦੀ ਹੈ, ਬੋਰਡ ਲੱਗੇ ਹੋਏ ਸਨ , ਸ਼ਾਇਦ ਕਰਮਜੀਤ ਪੜ੍ਹ ਵੀ ਲਿਆ ਹੋਵੇ ।
“ਪਰ ਪੁਰਾਣੀ ਨੂੰ ਛੱਡ ਨਵੀਂ ਆਦਤ ਅਪਣਾਉਣਾ ਕੋਈ ਸੌਖਾ ਥੋੜ੍ਹਾ ਹੁੰਦਾ ਹੈ, ਕਹਿੰਦੇ ਨੇ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ, ਪਰ ਹੁਣ ਤਾਂ ਬਦਲਾਓ ਵਿਚ ਵੀ ਭਾਜੜ ਪਈ ਹੈ ,ਹਰ ਕੋਈ ਮਨ ਵਾਂਗ ਤੇਜ਼ੀ ਨਾਲ ਦੋੜ ਰਿਹਾ ਹੈ।
, ਹੁਣ ਜਦ ਛੋਟੀ ਕੁੜੀ ਮੇਰੇ ਨਾਲ ਦੁਕਾਨ ਜਾਂਦੀ ਹੈ , ਚੀਂਂਜ਼ ਲੈਣ ਤੋਂ ਬਾਅਦ , ਉਹ ਅਕਸਰ ਹੀ ਦੁਕਾਨਦਾਰ ਨੂੰ ਥੇੰਕ ਯੂ ਕਹਿੰਦੀ ਹੈ , ਮੈ ਵੀ .... । ਹੋਲੀ ਹੋਲੀ ਸਪੀਡ ਕਾਬੂ ਰੱਖਣ ਤੇ ਬੈਲਟ ਲਾਉਣ ਦੀ ਆਦਤ ਪੈ ਜਾਵੇਗੀ , ਅਤੇ ਹੋਰ ਕਿੰਨਾਂ ਕਿੰਨਾਂ ਗੱਲਾਂ ਦਾ ਧਿਆਨ ਰਖਣਾ ਹੈ ।“ ਮੈ ਆਪਣੇ ਆਪ ਨੂੰ ਕਿਹਾ
“ਭਾਵੇਂ ਕਿ ਕਰਮਜੀਤ ਨੇ ਵੀ ਮੇਰੇ ਵਾਂਗ ਹੀ ਕੁਝ ਕੁਝ ਕੀਤਾ ਸੀ , ਪਰ ਕਿੰਝ ਸਪੀਡ ਦਾ ਧਿਆਨ ਰੱਖਣਾ , ਦੂਸਰੀ ਗੱਡੀ ਕਿਵੇਂ ਪਾਸ ਕਰਵਾਉਣੀ ਹੈ , ਇਸ ਸਭ ਦਾ ਕਰਮਜੀਤ ਨੂੰ ਪਤਾ ਹੈ,” ਮੈ ਆਪਣੇ ਆਪ ਨੂੰ ਕਿਹਾ
ਕੁਝ ਥਾਵਾਂ ਤੇ ਸੜਕ ਖ਼ਰਾਬ ਹੋਣ ਦੇ ਬਾਵਜੂਦ ਬਚ ਬਚਾ ਕੇ ਕਰਮਜੀਤ ਕਾਰ ਭਜਾਈ ਜਾ ਰਿਹਾ ਸੀ। ਗੱਡੀ ਦੀ ਸਪੀਡ ਵਾਂਗ ਹੀ ਮੇਰੇ ਮਨ ਵਿਚ ਇੱਥੇ ਬਿਤਾਏ ਦਿਨਾਂ ਦੀਆਂ ਘਟਨਾਵਾਂ ਸਫ਼ਰ ਕਰ ਰਹੀਆਂਂ ਸਨ। ਕਿਤੇ ਕਿਤੇ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਹੁਣ ਦੇ ਵਿਚਾਰ ਉਸ ਜ਼ਮਾਨੇ ਨਾਲ ਮੇਲ ਨਹੀਂ ਖਾ ਰਹੇ ਸਨ । ਜਦੋਂ ਮੈ ਇੱਥੇ ਨੌਕਰੀ ਜੁਆਇਨ ਕੀਤੀ ਸੀ, ਮੈਨੂੰ ਲੱਗਾ ਸਭ ਉਂਜ ਦਾ ਨਹੀ ਹੋਵੇਗਾ , ਜਿੱਥੇ ਬਾਕੀ ਕਿੰਨਾਂ ਕੁਝ ਬਦਲ ਗਿਆ ਹੋਵੇਗਾ , ਉੱਥੇ ਇਹ ਗੱਲ ਵੀ ਪੱਕੀ ਕਿ ਮਹਿੰਦਰ ਦਾ ਹੁਣ ਗਠਵਾਂ ਸਰੀਰ ਨਹੀਂ ਰਿਹਾ ਹੋਵੇਗਾ, ਉਮਰ ਵੀ ਛੇਵੇਂ ਦਹਾਕੇ ਦੀ ਦਹਿਲੀਜ਼ ਤੇ ਜਾ ਖੜ੍ਹੀ ਹੈ। ਹੁਣ ਤਾਂ ਉਸ ਦੇ ਬੱਚੇ ਜਵਾਨ ਹੋ ਗਏ ਹੋਣਗੇ , ਹੋ ਸਕਦਾ ਉਸ ਇੱਕ ਦੋ ਬੱਚਿਆ ਦਾ ਵਿਆਹ ਵੀ ਕਰ ਦਿੱਤਾ ਹੋਵੇ, ਉਨ੍ਹਾਂ ਦਿਨਾਂ ਵਿਚ ਉਸਦੇ ਦੋ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ ।
ਜਦੋਂ ਇੱਕ ਵਾਰੀ ਨਰਸ ਭੈਣ ਜੀ ਨੇ ਉਸਦੇ ਘਰ ਆ ਪੁੱਛਿਆ ਸੀ , “ਛੋਟਾ ਕਿੰਨੇ ਦਿਨਾਂ ਦਾ ਹੋ ਗਿਆ ਹੈ, ਤਾਂ ਮਾਂ ਨੇ ਕਿਹਾ ਸੀ, 6 ਮਹੀਨਿਆਂ ਦਾ ਕਹਿਣਾ, ਮਹਿੰਦਰ ਨੇ ਕਹਾਣੀ ਸੁਣਾਉਂਦੇ ਕਿਹਾ , ਮੈ ਹੈਰਾਨ ਹੋ ਗਿਆ , ਉਸ ਕਿਹਾ , ਮੈ ਮਾਂ ਨੂੰ ਕਿਹਾ , ਇਹ ਤਾਂ ਅਜੇ 16 ਦਿਨਾਂ ਦਾ ਹੋਇਆ ਹੈ । ਇੰਜ ਨਹੀ ਕਹੀ ਦਾ , ਮਹਿੰਦਰ ਕਿਹਾ ਮੈ ਤਾਂ ਸੁੰਨ ਜਿਹਾ ਹੋ ਗਿਆ , ਫਿਰ ਉਸ ਨੇ ਮਾਂ ਨੂੰ ਪੁੱਛਿਆ , ਕੁੜੀਆਂ ਵਾਰੀ ਤਾਂ ਇੰਜ ਨਹੀਂ , ਕਿਹਾ , ਤੈਨੂੰ ਨਹੀ ਸਮਝ ਪੈਣੀ । “ਜਵਾਨੀਆਂ ਮਾਣੇ” ,ਮਾਂ ਨੇ ਕਿਹਾ , ਤੂੰ ਇਹੀ ਕਹੋ ਜੋ ਮੇਰੇ ਮੂੰਹੋਂ ਨਿਕਲਿਆ . । ਮਾਂ ਸਕੂਲ ਦਾਖਲ ਕਰਾਉਣ ਸਮੇਂ ਗੜਬੜ ਹੋ ਜਾਵੇਗੀ , ਅੱਛਾ ਇਸੇ ਕਰਕੇ ਮੇਰੇ ਜੇਠ ਦੇ ਜਨਮੇ ਨੂੰ ਸਕੂਲ ਵਿਚ ਮਾਰਚ ਕਹਿ ਲਿਖਾ ਦਿੱਤਾ , ਤੇਰੇ ਅਨੁਸਾਰ , ਇੰਜ ਕਰਨ ਕਿਹੜਾ ਫ਼ਰਕ ਪੈਦਾ ਹੈ ।” , ਮਹਿੰਦਰ ਨੇ ਇਸ ਵਾਰੀ ਵੀ ਸਾਥੀਆਂ ਦਾ ਕੁੜੀਆਂ ਵਾਂਗ ਮੂੰਹ ਮਿੱਠਾ ਹੀ ਕਰਵਾਇਆ ਸੀ। ਵੈਸੇ ਮੈ ਬਦਲੀ ਤੋਂ ਬਾਅਦ ਇੱਕ ਵਾਰੀ ਆਪਣੀ ਸੰਸਥਾ ਦੇ ਮੁਲਾਜ਼ਮ ਦੀ ਮੌਤ ਤੇ ਆਇਆ ਸੀ। ਜਿਸ ਦੀ ਇੱਥੇ ਰਹਿੰਦੇ ਸਮੇਂ ਡਿਊਟੀ ਦੌਰਾਨ ਉਸ ਦੀ ਪਿਲਾਈ ਗੁੜ ਦੀ ਚਾਹ ਨੂੰ ਮੈ ਕਿਸ ਖਾਤੇ ਵਿਚ ਰੱਖਾਂ , ਮੈਨੂੰ ਉਸ ਦਿਨ ਵੀ ਸਮਝ ਨਹੀ ਆਈ ਸੀ, ਵਾਪਸੀ ਤੇ ਮਹਿੰਦਰ ਨੇ ਮੈਨੂੰ ਤਾਜ਼ਾ ਤਾਜ਼ਾ ਬਣਦਾ ਗੁੜ ਵੀ ਦਿੱਤਾ ਸੀ ।
ਉਸ ਤੋਂ ਬਾਅਦ ਅੱਜ, ਮੈ ਮਹਿੰਦਰ ਦੇ ਪਿੰਡ ਜਾ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਕੋਈ ਕੋਈ ਬੱਸ ਆਉਂਦੀ ਸੀ ,ਅਤੇ ਬੱਸ ਮਿਲ ਵੀ ਜਾਵੇ ਤਾਂ ਉਸਦੇ ਪਿੰਡ ਦੇ ਅੱਡੇ ਪਹੁੰਚਦਿਆਂ ਡੇਢ ਦੋ ਘੰਟੇ ਲੱਗ ਜਾਂਦੇ ਸੀ , ੧੨-੧੩ ਕਿੱਲੋਮੀਟਰ ਸਫਰ ਲਈ ਸੀ। ਉੱਥੋਂ ਉਸ ਦੇ ਪਿੰਡ ਦੇ ਦੂਸਰੇ ਪਾਸੇ ਉਹ ਪਿੰਡ ਸੀ , ਜਿੱਥੇ ਮੇਰੀ ਨੌਕਰੀ ਲੱਗੀ ਸੀ , ਇਹ ਥਾਂ ਵੀ ਉਸ ਸਮੇਂ ਕਿਸੇ ਦੂਸਰੀ ਦੁਨੀਆ ਵਰਗੀ ਸੀ , ਇਸ ਇਲਾਕੇ ਬਾਰੇ ਤਾਂ ਕਦੇ ਸੁਣਿਆ ਵੀ ਨਹੀ ਸੀ , ਬੱਸ ਖ਼ਾਕੀ ਸਰਕਾਰੀ ਕਾਗ਼ਜ਼ ਤੇ ਲਿਖੇ ਐਡ੍ਰੇਸ ਦਾ ਹੀ ਪਤਾ ਸੀ ।
ਅਚਾਨਕ ਹੀ ਮੇਰੇ ਮਨ ਵਿਚ ਆਇਆ ਹੁਣ ਤਾਂ ਆਪਣੀ ਕਾਰ ਏ, ਜੇ ਦੇਰ ਹੋ ਗਈ , ਤਾਂ ਕਰਮਜੀਤ ਚਲਾ ਲਵੇਗਾ , ਅਤੇ ਹਨੇਰੇ ਹੋਏ ਵੀ ਨਿਕਲ ਸਕਦੇ ਹਾਂ, ਇਨ੍ਹਾਂ ਵਿਚਾਰਾਂ ਦੀ ਲੜੀ ਤੌੜ ਮੈ ਕਰਮਜੀਤ ਨੂੰ ਕਾਰ ਖੱਬੇ ਪਾਸੇ ਮੋੜ ਵੱਲ ਮੋੜਨ ਲਈ ਕਿਹਾ । ਮੈਨੂੰ ਪਿਛਲੇ ਮੋੜ ਤੋਂ ਇਹ ਅੰਦਾਜ਼ਾ ਹੋ ਗਿਆ ਸੀ , ਪਹਿਲਾਂ ਭੱਠਾ ਆਇਆ , ਫਿਰ ਚੜ੍ਹਾਈ ਤੇ ਫਿਰ ਇਹ ਮੋੜ । ਹੁਣ ਤਾਂ ਬੜੇ ਦਿਨਾਂ ਤੋਂ ਮਿਲਣ ਨੂੰ ਦਿਲ ਕਰ ਰਿਹਾ ਸੀ। ਪਰ ਪਹਾੜਾਂ ਵਿਚ ਗੱਡੀ ਦਾ ਕਈ ਵਾਰ ਬਹਾਨਾ ਬਣਾਉਂਦਾ , ਵੈਸੇ ਸ਼ਹਿਰ ਆ ਕੇ ਮੇਲ ਜੋ ਜਿਹਾ ਹੀ ਨਹੀ ਰਿਹਾ ਸੀ ।
ਪਰ ਮਨ ਨੂੰ ਕਹਿ ਹੀ ਸਕਦਾ ਸੀ,ਪਰ ਨਕਾਰਾਤਮਿਕ ਵਿਚਾਰਾਂ ਨੂੰ ਰੋਕ ਨਹੀਂ ਸਕਦਾ।ਜਿਹੜੇ ਬੰਦੇ ਦੀ ਸੋਚ ਨੂੰ ਫੰਡਰ ਕਰ ਦਿੰਦੇ ਹਨ , ਜੇ ਕਦੇ ਸੋਚਦਾ ਵੀ ਉਹ ਸੋਚ ਤੁਰ ਜਾਂਦੀ ਸੀ ।
ਉਸੇ ਤਰ੍ਹਾਂ ਜਿਵੇਂਂਂ ਕਰਮਜੀਤ ਨੂੰ ਸਪੀਡ ਤੇ ਕੰਟਰੋਲ ਰੱਖਣ ਲਈ ਕਹਿ ਸਕਦਾ ਸੀ , ਪਰ ਸਪੀਡ ਤੇ ਸਟੇਅਰਿੰਗ ਤੇ ਉਸਦੇ ਹੱਥਾਂ ਵਿਚ ਸੀ। ਮੈ ਵਿਚਾਰਾਂ ਨੂੰ ਸੜਕ ਦੇ ਕਿਨਾਰੇ ਉੱਗੇ ਪਿੱਛੇ ਦੌੜਦੇ ਦਰੱਖਤਾਂ ਦੇ ਝੁੰਡ ਵਾਂਗ ਆਪਣੇ ਮਨ ਦੀ ਅੱਖਾਂ ਰਾਹੀਂ ਇੱਥੇ ਗੁਜ਼ਾਰੇ ਦਿਨਾਂ ਨੂੰ ਮਹਿਸੂਸ ਕਰ ਰਿਹਾ ਸੀ।
ਆਲ਼ੇ ਦੁਆਲ਼ੇ ਦੀਆਂ ਡੂੰਘੀਆਂ ਖੱਡਾਂ ਦੇਖ ਮੈ , ਕਰਮਜੀਤ ਨੂੰ ਕਾਰ ਦੀ ਸਪੀਡ ਕਾਬੂ ਰੱਖਣ ਲਈ ਕਈ ਵਾਰ ਕਹਿ ਚੁੱਕਾ ਸੀ। ਭਾਵੇਂ ਕਿ ਨੀਮ ਪਹਾੜੀ ਇਲਾਕੇ ਦੀ ਖੱਡਾਂ ਹਿਮਾਲਿਆ ਦੇ ਪਹਾੜ ਜਿੰਨੀਆਂ ਡੂੰਘੀਆਂ ਨਹੀ ਹਨ , ਪਰ ਕੀ ਪਤਾ ਅੱਗੋਂ ਆਉਂਦੀ ਗੱਡੀ , ਕਰਮਜੀਤ ਆਪਣੀ ਉਮਰ ਤੇ ਆਦਤ ਤੋਂ ਮਜਬੂਰ ਲੱਗ ਰਿਹਾ ਸੀ, ਕਹਿੰਦੇ ਇਹ ਉਮਰ ਖ਼ਤਰਿਆਂ ਨਾਲ ਖੇਡਣ ਵਾਲੀ ਹੁੰਦੀ ਹੈ , ਪਰ ਘਰ ਲਈ ਤਾਂ ਹਨੇਰਾ ਘਰ ਜਾਂਦੀ ਹੈ, ਵੈਸੇ ਵੀ ਡਰਾਈਵਰ ਨਾਲ ਵਾਲੀ ਸੀਟ ਤੇ ਬੈਠੇ ਨੂੰ ਡਰ ਵੀ ਕੁਝ ਜ਼ਿਆਦਾ ਹੀ ਲੱਗਦਾ ਹੈ , ਕਰਮਜੀਤ ਤੇ ਵੀ ਮੇਰੇ ਮਨ ਵਾਂਗ ਕੋਈ ਅਸਰ ਨਹੀਂ ਹੋ ਰਿਹਾ ਸੀ, ਮੇਰਾ ਮਨ ਵੀ ਪਤਾ ਨਹੀ ਯਾਦਾਂ ਦੇ ਕਿਹੜੇ ਉੱਚੇ ਨੀਵੇਂ ਰਸਤਿਆਂ ਤੇ ਚਲਦਾ ਹੋਇਆ ਕਦੇ ਖ਼ੁਸ਼ ਤੇ ਉਦਾਸ ਹੋ ਰਿਹਾ ਸੀ।
“ਕਿਉਂਕਿ ਕਰਮਜੀਤ ਕਹਿ ਰਿਹਾ ਸੀ, “ਸਰ ਜੀ, ਸੜਕਾਂ ਵੀ ਤਾਂ ਇਲਾਕੇ ਵਿਚ ਹੋਣ ਵਾਲੀ ਤਬਦੀਲੀ ਦੀਆਂ ਨਿਸ਼ਾਨੀਆਂ ਹਨ, ਨਹੀਂ ਭਾਈ , ਹੁਣ ਤਾਂ ਬੰਦਾ ਸੜਕ ਪਾਰ ਕਰ ਦੂਜੇ ਪਾਸੇ ਵੀ ਨਹੀਂ ਜਾ ਸਕਦਾ , ਜੇ ਕਿਸੇ ਭਲਾ ਸਾਹਮਣੇ ਵਾਲੀ ਦੁਕਾਨ ਤੇ ਜਾਣਾ ਹੋਵੇ ,ਤੇ ਉਸ ਨੂੰ ਦੋ ਤਿੰਨ ਕਿੱਲੋਮੀਟਰ ਤੋਂ ਜ਼ਿਆਦਾ ਸਫਰ ਤਹਿ ਕਰਨਾ ਪਵੇ, ਨੇ ਸ਼ਕਲ ਹਾਈਵੇ ਤੇ ਫਿਰ ਉਨ੍ਹਾਂ ਦਾ ਤੇ ਖਰਚਾ ਹੋਰ ਵਧ ਗਿਆ । ਪਰ ਲੰਬੇ ਸਫਰ ਵਾਲਿਆਂ ਦਾ ਸਮਾਂ ਵੀ ਤਾਂ ਬਚਣ ਲੱਗ ਗਿਆ ਹੈ । ਪਰ ਆਮ ਬੰਦੇ ਨੇ ਕਿਹੜੇ ਲੰਮੇ ਸਫਰ ਜਾਣਾ ਹੁੰਦਾ ਹੈ । .
ਅਜਿਹੀਆਂ ਸੜਕਾਂ ਤੇ ਗੱਡੀ ਆਪਣੇ ਆਪ ਹੀ ਸਪੀਡ ਫੜ੍ਹ ਜਾਂਦੀ ਹੈ, ਮਨ ਦੇ ਵਿਚਾਰ ਅਗਰ ਉਬੜ ਖਬੜ ਨਾ ਹੋਣ ਤਾਂ ਆਦਮੀ ਦੀ ਸੋਚ ਵੀ ਸਪਾਟ ਚਲ ਨਵੇਂ ਵਿਚਾਰਾਂ ਨੂੰ ਜਨਮ ਦਿੰਦੀ ਹੈ । ਮੈਨੂੰ ਯਾਦ ਹੈ ਜਦ ਮੈ ਪਹਿਲੀ ਵਾਰ ਇੱਥੇ ਆਇਆ ਸੀ ਤਾਂ ਉਸ ਸਮੇਂ ਇਨ੍ਹਾਂ ਰਾਹਾਂ ਬਹੁਤ ਸਾਰੇ ਲੋਕ ਸਿਰ ਤੇ ਗਠੜੀਆਂ ਚੁੱਕ ਪੈਦਲ ਹੀ ਤੁਰੇ ਹੁੰਦੇ ਸਨ , ਉਦੋਂ ਸਾਈਕਲ ਵੀ ਬੜੀ ਔਖ ਨਹੀਂ ਖਿੱਚ ਧੂਹ ਕਰੇ ਹੀ ਚਲਦੀ ਸੀ।“ ਮੇਰੇ ਮੂੰਹੋਂ ਨਿਕਲ ਗਿਆ ।
ਕਈ ਵਾਰ ਸੜਕ ਦੇ ਆਲ਼ੇ ਦੁਆਲ਼ੇ ਮਿੱਟੀ ਪਾ ਸੜਕ ਦੀ ਮੁਰੰਮਤ ਕੀਤੀ ਜਾਂਦੀ, ਪਰ ਮੀਂਹ ਦੀ ਵਾਛੜ ਤੇ ਪਾਣੀ ਦੇ ਰੋੜ ਕਾਰਨ ਸੜਕ ਫਿਰ ਆਪਣੇ ਪੁਰਾਣੇ ਰੂਪ ਵਿੱਚ ਆ ਜਾਂਦੀ।ਜਿਸ ਕਾਰਨ ਇਕ ਪਾਸੇ ਸੱਟਾਂ ਤੇ ਦੂਜੇ ਪਾਸੇ ਸਾਈਕਲ ਪੰਚਰ ਹੋ ਜਾਣ ਦਾ ਡਰ । ਪਰ ਹੁਣ ਤਾਂ ........ ।
“ਪਰ ਸਰ ਜੀ, ਤੁਸੀਂ ਨੌਕਰੀ ਕਰਨ ਆਏ ਵੀ ਤਾਂ ਤਿੰਨ ਦਹਾਕੇ ਪਹਿਲਾ ਸੀ।“ ਕਰਮਜੀਤ ਨੇ ਸਾਹਮਣੇ ਵਾਲੇ ਸ਼ੀਸ਼ੇ ਨੂੰ ਠੀਕ ਕਰਦੇ ਹੋਏ ਕਿਹਾ, ਜਿਹੜਾ ਮੇਰੇ ਆਕੜ ਲੈਣ ਕਾਰਨ , ਹੱਥ ਲੱਗਣ ਤੇ ਟੇਢਾ ਹੋ ਗਿਆ ਸੀ .
ਅਚਾਨਕ ਹੀ ਮੇਰਾ ਸਾਹ ਘੁੱਟਣ ਲੱਗਾ, ਮੈ ਕਰਮਜੀਤ ਨੂੰ ਖਿੜਕੀ ਦਾ ਸ਼ੀਸ਼ਾ ਥੱਲੇ ਕਰਨ ਲਈ ਕਿਹਾ।ਸ਼ੀਸ਼ਾ ਨੀਵਾਂ ਹੁੰਦੇ ਹੀ ਇੱਕ ਠੰਢੀ ਜਿਹੀ ਪੌਣ ਦਾ ਬੁੱਲ੍ਹਾ ਅੰਦਰ ਆਇਆ , ਜਿਸ ਕਾਰਨ ਕੁਝ ਰਾਹਤ ਮਹਿਸੂਸ ਕੀਤੀ ਅਤੇ ਦਿਲ ਦੇ ਮਚਲਣਾ ਵਿਚ ਕਮੀ ਵੀ ਆਈ , ਉਨ੍ਹਾਂ ਦਿਨਾਂ ਵਿਚ ਚਾਰੇ ਪਾਸੇ ਤਾਜ਼ੀ ਹਵਾ ਦੇ ਬੁੱਲੇ ਸਰੀਰ ਵਿਚ ਹੋਰ ਹੀ ਫੁਰਤੀ ਭਰ ਦਿੰਦੇ ਸਨ,ਚਾਰੇ ਪਾਸੇ ਪੰਛੀਆਂ ਦਾ ਝੁਰਮਟ ਅਤੇ ਉਨ੍ਹਾਂ ਦੀਆਂ ਮਿੱਠੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਹੁਣ ਤਾਂ ਸੜਕ ਦੇ ਆਲ਼ੇ ਪਹਾੜੀ ਵੀ ਆਲ਼ੇ ਦੁਆਲੇ ਖ਼ੋਦ ਲਈ ਗਈ ਹੈ ਅਤੇ ਦੁਰ ਤੱਕ ਨਜ਼ਰ ਮਾਰਿਆ ਦਰੱਖਤ ਉਨੈ ਇਨ੍ਹਾਂ ਸੰਘਣੇ ਨਹੀਂ ਰਹੇ
ਭਾਵੇਂ ਇਹ ਇਲਾਕਾ ਉੱਚੀਆਂ ਪਹਾੜੀਆਂ ਵਾਲਾ ਨਹੀ , ਪਰ ਜਿੰਨੇ ਵੱਲ ਕਾਰ ਲੈ ਰਹੀ ਸੀ , ਉਸ ਕਾਰਨ ਮਨ ਮਚਲਾ ਰਿਹਾ ਸੀ , ਫਿਰ ਮੈ ਕਰਮਜੀਤ ਨੂੰ ਕਿਹਾ , ਥੋੜ੍ਹਾ ਜਿਹਾ ਹੀ ਸਫਰ ਹੁਣ ਉੱਚਾ ਨੀਵਾਂ ਹੋਵੇਗਾ , ਉਸ ਤੋਂ ਪਿੰਡ ਵੱਲ ਜਾਂਦੀ ਸੜਕ ਇਨ੍ਹੀਂ ਉੱਚੀ ਨੀਵੀਂ ਨਹੀ , ਤਾਂ ਹੀ ਤਾਂ ਕੁਝ ਫ਼ਸਲ ਹੋ ਜਾਂਦੀ ਹੈ ।
ਇੰਝ ਤਾਂ ਨੱਬੇਵੇਂ ਤੋਂ ਬਾਅਦ ਹੀ ਹੋਇਆ ਹੈ। ਕਿੰਨਾ ਕੁਝ ਬਦਲ ਗਿਆ ਹੈ,ਉਨ੍ਹਾਂ ਦਿਨਾਂ ਨਾਲੋਂ ਤਾਂ ਲੱਖਾਂ ਕੋਹਾਂ ਦਾ ਫ਼ਰਕ ਪੈ ਗਿਆ ਹੈ।
ਪਰ ਸ਼ੀਸ਼ੇ ਖੋਲ੍ਹਦਿਆਂ ਮੈਨੂੰ ਲੱਗਾ ਹੁਣ ਸਭ ਕੁਝ ਉਸ ਤਰ੍ਹਾਂ ਦਾ ਨਹੀਂ ਰਿਹਾ ਸੀ , ਆਲੇ ਦੁਆਲੇ ਕਿਤੇ ਕਿਤੇ ਢਾਬੇ ਤੇ ਦੁਕਾਨਾਂ ਖੁੱਲ ਗਈਆਂ ਹਨ , ਉਦੋਂ ਤਾਂ ਛੱਪਰ ਵਾਲੀਆਂ ਦੁਕਾਨਾਂ ਤੇ ਚਾਹ ਤੇ ਪਕੌੜੇ ਤੇ ਮੱਠੀਆਂ ਮਿਲਦੀਆਂ ਹੁੰਦੀਆਂ ਸਨ, ਵੇਖਦਿਆਂ ਹੀ ਕੋਲੋਂ ਲੰਘਦੀਆਂ ਗੱਡੀਆਂ ਦਾ ਸ਼ੋਰ, ਸੋਆਂਂ ਵਿਚ ਚਲਦੇ ਕ੍ਰੇਸਰ ਤੇ ਨੇੜੇ ਦੀਆਂ ਫ਼ੈਕਟਰੀਆਂ ਧੂੰਆਂ ਤੇ ਰੋਲਾ ਪਹਿਲੀ ਵਾਲੀ ਗੱਲ ਨਹੀਂ ਰਹੀ ਸੀ ।
ਗੱਡੀ ਦੇ ਮੋੜ ਮੁੜਦੇ ਸਪੀਡ ਘਟ ਜਾਂਦੀ , ਪਰ ਖ਼ਾਲੀ ਸੜਕ ਦੇਖ ਕਰਮਜੀਤ ਇਕ ਦਮ ਸਪੀਡ ਵਧਾ ਦਿੰਦਾ।
ਜਿੰਨੀ ਸਪੀਡ ਨਾਲ ਸੜਕ ਕਿਨਾਰੇ ਸੱਜਰੇ ਮੀਂਹ ਪੈਣ ਨਾਲ ਹਰੇ ਕਚੂਰ ਦਰੱਖਤ ਪਿੱਛੇ ਨੂੰ ਦੋੜ ਰਹੇ ਸਨ। ਉਸੇ ਦੇ ਨਾਲ ਦੂਰ ਤੱਕ ਉੱਚੀ ਨੀਵੀਂ ਥਾਂ ਫੈਲੀ ਹੋਈ ਹਰਿਆਵਲ ਤੇ ਖੱਡ ਵਿੱਚ ਵੱਗ ਰਿਹਾ ਪਾਣੀ ਛੋਟੇ ਵੱਡੇ ਪੱਥਰਾਂ ਨਾਲ ਟਕਰਾਅ ਵੱਖਰੀ ਤਰ੍ਹਾਂ ਦਾ ਸੰਗੀਤ ਕੰਨੀ ਪੈ ਰਿਹਾ ਸੀ ।
ਵੈਸੇ ਵੀ ਜਦੋਂ ਤੁਸੀਂ ਕਿਸੇ ਬਿਤਾਏ ਪਲਾਂ ਦੀ ਥਾਂ ਤੇ ਜਾਂਦੇ ਹੋ ਤਾਂ ਉਸ ਨਾਲ ਜੁੜੀਆਂ ਯਾਦਾਂ ਉਂਜ ਤੁਹਾਡੇ ਮਨ ਵਿੱਚ ਘੁੰਮਣ ਲੱਗ ਜਾਂਦੀਆਂ ਹਨ, ਖ਼ਾਸ ਕਰਕੇ ਬੀਤੇ ਦੀ ਭੀੜ ਵਿਚੋਂ ਉਹ ਚਿਹਰੇ ਤੁਹਾਡੇ ਕਦੇ ਬਿਲਕੁਲ ਨੇੜੇ ਰਹੇ ਹੁੰਦੇ ਹਨ। ਅਜਿਹੇ ਵਿਚੋਂ ਹੀ ਅਚਾਨਕ ਮੈਨੂੰ ਉਹ ਕਹਾਣੀ ਯਾਦ ਆਈ , ਜੋ ਮੇਰੇ ਇੱਥੇ ਰਹਿੰਦਿਆਂ ਫ਼ਤੂਹੀ ਵਾਲੇ ਬਾਬੇ ਨੇ ਕਈ ਵਾਰ ਸੁਣਾਈ ਸੀ।
ਉਦੋਂ ਵੰਡ, ਉਜਾੜੇ ਅਤੇ ਨਵੇਂ ਬਣੇ ਦੇਸ਼ ਬਾਰੇ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ,ਪਰ ਸਾਰੇ ਉਨ੍ਹਾਂ ਦਿਨਾਂ ਨੂੰ ਯਾਦ ਨਹੀ ਕਰਨਾ ਚਾਹੁੰਦੇ , ਪਰ ਕਈਆਂ ਦੀ ਚੀਸ ਅਜੇ ਵੀ ਮਹਿਸੂਸ ਹੁੰਦੀ ਹੈ
ਉਹ ਅਕਸਰ ਕਹਿੰਦਾ ਹੁੰਦਾ ਸੀ, ਲੋਕਾਂ ਵਿੱਚ ਇਸ ਨੂੰ ਆਜ਼ਾਦੀ ਦੇ ਜਸ਼ਨਾਂ ਨਾਲ ਜੋੜ ਦਿੱਤਾ । ਸੀ। ਪਰ ਉਹ ਕਹਿੰਦਾ ਹੁੰਦਾ ਸੀ, ਆਪਣੇ ਲੋਕਾਂ ਲਈ ਉਜਾੜਾਂ ਹੀ ਕਹਿਣਾ ਠੀਕ ਰਹੇਗਾ। ਸੁਣਨ ਵਾਲਿਆਂ ਨੂੰ ਉਸ ਦੀ ਇਹ ਗੱਲ ਸੁਣ ਬੜੀ ਹੈਰਾਨਗੀ ਹੁੰਦੀ , ਉਹ ਜਦ ਵੀ ਬੋਲਦਾ ਜਿਵੇ ਉਹ ਬੋਲਦਾ ਸੀ। ਮੁਸੀਬਤਾਂ ਘੱਟ ਨਹੀਂ ਆਈਆਂ ਤੇ ਬਾਅਦ ਵਿੱਚ ਵੀ ਵਧੀਆਂ ਨੇ ਘੱਟ ਥੋੜ੍ਹੀਆਂ ਹੋਈਆਂ ਨੇ ਆਮ ਬੰਦੇ ਲਈ।
ਰਾਤ ਬਾਰਾਂ ਵੱਜੇ ਝੰਡਾ ਝੁਲਾਇਆ ਗਿਆ , ਅਸੀਂ ਉਸ ਵਿੱਚ ਸ਼ਾਮਲ ਨਹੀਂ ਹੋ ਸਕੇ , ਅਸੀਂ ਤਾਂ ਲੋਕਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਸੀ । ਇੱਧਰੋਂ ਉੱਧਰ ਜਾਣ ਵਾਲਿਆਂ ਦੀ ਹਿਫ਼ਾਜ਼ਤ ਕਿੰਨੀਆਂ ਰਾਤਾਂ ਜਗਰਾਤੇ ਕੱਟ ਕਰਦੇ ਰਹੇ ਸੀ ।
ਉਸ ਨੇ ਕਿਹਾ ਸੀ “ਅਸੀਂ ਤਾਂ ਉਜਾੜੇ ਦੇ ਜ਼ਖ਼ਮ ਵੀ ਕਦੋਂ ਧੋ ਸਕੇ, ਅਜੇ ਤੱਕ ਤਾਂ ਹਰ ਦਿਨ ਚੜ੍ਹਦੇ ਨਾਲ ਉਸ ਤੋ ਬਾਅਦ ਦੇ ਦਰਦ ਮਿਲਦੇ ਰਹੇ ਹਨ ।
ਸਾਨੂੰ ਕੀ ਪਤਾ ਸੀ?
ਇਹ ਜਖਮ ਸਾਡੇ ਮਸਲੇ ਹੱਲ ਨਹੀਂ ਕਰਨਗੇ , ਤਾਂ ਅਸੀਂ ਤਾਂ ਉਨ੍ਹਾਂ ਦੇ ਹੱਲ ਲੱਭਦੇ ਹੀ ਇਨ੍ਹਾਂ ਜੰਗਲਾਂ ਨੂੰ ਪੈਦਲ ਗਾਹੁੰਦੇ ਰਹੇ , ਸ਼ਾਇਦ ਲੋਕ ਸਮਝ ਜਾਣ ਤੇ ਸਾਨੂੰ ਵੀ ਆਰਾਮ ਨਾਲ ਮੌਤ ਆ ਸਕੇ ।“
ਮੈਨੂੰ ਲੱਗਾ ਜਿਵੇ ਅੱਜ ਵੀ ਫ਼ਤੂਹੀ ਵਾਲੇ ਬਾਬੇ ਦੇ ਪੈਰਾਂ ਦੇ ਨਿਸ਼ਾਨ ਇੱਥੇ ਕਿਤੇ ਹੀ ਤੁਰੇ ਫਿਰਦੇ ਹੋਣ ।
ਜਦੋਂ ਮੈ ਇਸ ਇਲਾਕੇ ਵਿੱਚ ਆਇਆ ਸੀ, ਤਾਂ ਉਦੋਂ ਹੀ ਮੈ ਇਸ ਗਵਾਂਢੀ ਰਾਜ ਨਾਲ ਰਿਸ਼ਤਾ ਪਾ ਲਿਆ। ਜਦ ਇੱਕ ਵਾਰ ਉਰਦੂ ਦੀ ਅਖ਼ਬਾਰ ਦੇ ਸ਼ਬਦ ਪੁੱਛਣ ਤੇ ਡਰਾਇੰਗ ਅਧਿਆਪਕ ਤੋਂ ਡੰਡੇ ਖਾਣੇ ਪਏ ਸੀ।ਪੁੱਛਿਆ ਤਾਂ ਇਹ ਸੀ ਕਿ ਅਖ਼ਬਾਰ ਤੇ ਫ਼ੋਟੋ ਨਾਲ਼ ਲੀਡਰ ਦਾ ਨਾਂ ਕੀ ਲਿਖਿਆ ਹੈ? ਮਾਸਟਰ ਮੀਆਂ ਹੀ ਉਦੋਂ ਉਰਦੂ ਦੀ ਅਖ਼ਬਾਰ ਪੜ੍ਹਦੇ ਸਨ, ਉਸ ਅਲ਼ਫ ਬੇ ਦੀ ਸਾਂਝ ਵੀ ਇਸੇ ਨੇ ਪਵਾਈ ਸੀ । ਉਦੋਂ ਊਨਾ ਵਿਖੇ ਨੰਗਲ ਊਨਾ ਸੜਕ ਦੇ ਇੱਕ ਸਕੂਲ ਵਿੱਚ ਬੱਚਿਆਂ ਨਾਲ ਬੈਠ ਕਿ ਉਰਦੂ ਭਾਸ਼ਾ ਦੀ ਦਸਵੀਂ ਦੇ ਪੱਧਰ ਦਾ ਪੇਪਰ ਦਿੱਤਾ ਸੀ । ਵੈਸੇ ਤਾਂ ਇਹ ਹੁਣ ਉਹ ਸੜਕਾਂ ਨਹੀਂ ਰਹੀਆ ਹਨ, ਜਿਨ੍ਹਾਂ ਤੇ ਰੋਡਵੇਜ਼ ਦੀ ਬੱਸ ਤੇ ਸ਼ਿਵਾਲਿਕ ਕਾਲਜ ਐਮ ਏ ਦੇ ਪੇਪਰ ਦੇਣ ਲਈ ਜਾਇਆ ਕਰਦਾ ਸੀ।
ਆਪਣੇ ਰਾਜ ਦੀ ਸਰਹੱਦ ਤੋਂ ਗਵਾਂਢੀ ਰਾਜ ਦੀ ਸਰਹੱਦ ਦਾਖਲ ਹੋਣ ਸਮੇਂ ਮੀਲ ਪੱਥਰ ਤੇ ਹਿੰਦੀ ਵਿੱਚ ਪਿੰਡਾਂ ਦੇ ਨਾਂ ਲਿਖੇ ਹੋਏ ਸਨ। ਭਾਵੇਂ ਹਰ ਉੱਤਰਨ ਚੜ੍ਹਨ ਵਾਲੀ ਸਵਾਰੀ ਦੀ ਉਹੀ ਬੋਲਦੀ ਜਿਵੇਂ ਕਿ ਅਸੀਂ ਬੋਲਦੇ ਸਾਂ ।ਪਰ ਹਰ ਜਗ੍ਹਾ ਸਭ ਕੁਝ ਹਿੰਦੀ ਵਿੱਚ ਲਿਖਿਆ ਹੋਇਆ ਸੀ ।
ਬੰਦਾ ਰਿਸ਼ਤੇ ਬਣਾਉਣ ਵਿੱਚ ਵੀ ਮਾਹਿਰ ਹੋਣਾ ਚਾਹੀਦਾ ਹੈ, ਮਨੁੱਖ , ਥਾਂ ਜਾਂ ਜੋ ਵੀ ਕੋਈ ਘਰ ਹੀ ਕਿਉਂ ਨਾ ਹੋਵੇ ?ਉਹ ਹੀ ਥਾਂ ਉਸ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ।
ਇੰਝ ਦੀ ਹੀ ਕੁਝ ਵਰ੍ਹਿਆਂ ਵਿੱਚ ਉਸ ਫ਼ਤੂਹੀ ਵਾਲੇ ਬਾਬੇ ਨੇ ਬਾਹਰੋਂ ਆਏ ਮੁਲਾਜ਼ਮਾਂ ਨਾਲ ਰਿਸ਼ਤਾ ਬਣ ਜਾਂਦਾ ਸੀ। ਪਤਾ ਨਹੀਂ ਉਹ ਗੱਲ ਕਿਥੋਂ ਯਾਦ ਆ ਗਈ ।
ਅਚਾਨਕ ਹੀ ਕਾਰ ਦੀ ਬਰੇਕ ਲੱਗਣ ਨੇ ਮੇਰੇ ਵਿਚਾਰਾਂ ਦੇ ਲੜੀ ਤੋੜ ਦਿੱਤੀ ਅਤੇ ਮੈ ਕਰਮਜੀਤ ਵੱਲ ਦੇਖਣ ਲੱਗਾ । “ਸਰ ਜੀ ,ਅੱਗੇ ਕੋਈ ਜਾਨਵਰ ਆ ਗਿਆ ਸੀ ।“
ਮੈਨੂੰ ਲੱਗਾ ਸੁਰ ਹੋਣਾ ਹੈ , ਕਿਉਂਕਿ ਇੱਥੇ ਜੰਗਲੀ ਸੁਰ ਸੜਕਾਂ ਤੇ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਹਨ। ਜਿਹੜੇ ਰਾਤ ਨੂੰ ਜੰਗਲਾਂ ਤੋਂ ਖੇਤੀ ਆ ਲੋਕਾਂ ਦੀਆਂ ਫ਼ਸਲਾਂ ਬਰਬਾਦ ਕਰ ਦਿੰਦੇ ਹਨ ।
ਜਦੋਂ ਉਹ ਰਾਣਿਆਂਂ ਦੀ ਕੋਠੀ ਵਿੱਚ ਰਹਿੰਦੇ ਹੁੰਦੇ ਸੀ ,ਤਾਂ ਜੰਗਲ ਨੇੜੇ ਹੋਣ ਕਾਰਨ ਅਕਸਰ ਹੀ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸਨ । ਡਰ ਵੀ ਲੱਗਦਾ ਰਹਿੰਦਾ ਹੈ।
ਤਿੰਨ ਦਹਾਕਿਆਂਂ ਬਾਦ ਰਾਜ ਨੇ ਸੜਕਾਂ ਤੇ ਪਿਆ ਸੀ।ਹੁਣ ਤਾਂ ਇਹ ਸੜਕਾਂ ਗਵਾਂਢੀ ਪਹਾੜੀ ਰਾਜ ਦੀਆਂ ਉੱਚੇ ਨੀਵੇਂ ਰਾਹਾਂ ਤੇ ਵਲ ਖਾਂਦੀਆਂ ਸੜਕਾਂ ਵਾਂਗ ਹੋਰ ਵੀ ਸੋਹਣੀਆਂ ਲੱਗ ਰਹੀਆਂ ਸਨ ਤੇ ਇਨ੍ਹਾਂ ਨੂੰ ਚੌੜੀਆਂ ਵੀ ਕਰ ਦਿੱਤੀਆਂ ਗਈਆਂ ਸਨ।
ਭਾਵੇਂ ਕਿ ਕਾਰ ਦੇ ਦੁਬਾਰਾ ਸ਼ੀਸ਼ੇ ਬੰਦ ਕਦਰ ਦਿੱਤੇ ਸਨ, ਕਿਉਂਕਿ ਪੱਧਰਾ ਇਲਾਕਾ ਆ ਗਿਆ ਸੀ , ਉਨ੍ਹਾਂ ਵਿਚੋਂ ਦੂਰ ਉੱਡਦਾ ਧੂੰਆਂ ਜਿਹਾ ਦਿਖਾਈ ਦੇ ਰਿਹਾ ਸੀ ਅਤੇ ਕਦੇ ਸੁੰਦਰ ਦਿਖਾਈ ਦੇਣ ਵਾਲੇ ਨਜ਼ਾਰੇ ਵੀ ਧੁੰਦਲੇ ਨਜ਼ਰ ਆ ਰਹੇ ਸਨ। ਪਹਿਲਾਂ ਜਦੋਂ ਉਹ ਇੱਥੇ ਰਹਿੰਦਾ ਸੀ, ਅਜਿਹਾ ਕਦੇ ਨਹੀਂ ਹੋਇਆ ਸੀ, ਜਿੰਨਾ ਸਮਾਂ ਉਹ ਇੱਥੇ ਰਿਹਾ। ਉਦੋਂ ਆਲਾ ਦੁਆਲਾ ਸਾਫ਼ ਤੇ ਦੂਰ ਤੱਕ ਸਭ ਕੁੱਝ ਸਪਸ਼ਟ ਦਿਖਾਈ ਦਿੰਦਾ ਹੁੰਦਾ ਸੀ ।
ਜਦੋਂ ਤੱਕ ਉਹ ਇੱਥੇ ਰਿਹਾ ਉਦੋਂ ਉਹ ਆਪਣੇ ਕੰਮ ਤੇ ਕਿਤਾਬਾਂ ਨਾਲ ਚਿਪਕਿਆ ਰਿਹਾ, ਉਸ ਨੇ ਉਦੋਂ ਇਨ੍ਹਾਂ ਨਜ਼ਾਰਿਆਂ ਦਾ ਕਦੇ ਅਨੰਦ ਨਹੀਂ ਮਾਣਿਆ ਸੀ । ਉਸ ਨੂੰ ਉਦੋਂ ਚਿੜੀਆਂ ਦੀ ਟਪੂਸੀਆਂ ਤੇ ਪੰਛੀਆਂ ਦਾ ਚੀ ਚੀ ਕਦੇ ਪ੍ਰਭਾਵਿਤ ਨਹੀਂ ਕਰਦੀ ਸਨ ।ਪਰ ਜਦੋਂ ਤੋ ਨੌਕਰੀ ਤੋਂ ਫ਼ਾਰਗ ਹੋਇਆ ਸੀ, ਹੁਣ ਉਹ ਆਪਣੇ ਸ਼ਹਿਰ ਦੇ ਰੋਜ਼ ਗਾਰਡਨ ਵਿੱਚ ਅਕਸਰ ਚਲਾ ਜਾਂਦਾ ਹੈ।
ਗੱਡੀ ਮੋੜ ਮੁੜਦੇ ਉਹ ਕਦੇ ਕਦੇ ਸਪੀਡ ਘਟਾ ਦਿੰਦਾ, ਪਰ ਖ਼ਾਲੀ ਸੜਕ ਦੇਖ ਉਹ ਕਾਰ ਫਿਰ ਤੇਜ਼ ਕਰ ਦਿੰਦਾ।ਇੰਝ ਉੱਚੀਆਂ ਨੀਵੀਂਆਂ ਥਾਵਾਂ ਤੋਂ ਲੰਘਦੇ ਹੋਏ, ਕੁਝ ਚਿਰਾਂ ਬਾਅਦ ਅਸੀਂ ਉਸ ਪਿੰਡ ਵਾਲੀ ਸੜਕ ਤੇ ਜਾ ਚੜ੍ਹੇ ,
ਤਿੰਨ ਦਹਾਕਿਆ ਵਿਚ ਬਹੁਤ ਕੁਝ ਬਦਲ ਚੁੱਕਾ ਸੀ, ਚਾਹ ਵਾਲੇ ਖੋਖਿਆਂ, ਛੋਟੀਆਂ ਦੁਕਾਨਾਂ ਦੀਆਂ ਜਗ੍ਹਾ ਇਸ ਸੜਕ ਤੇ ਵੀ ਵੱਡੀਆਂ ਦੁਕਾਨਾਂ ਖੁੱਲ ਗਈਆਂ ਸਨ । ਪਿੰਡ ਦਾਖਲ ਹੁੰਦਿਆਂ ਛੋਟੇ ਮਾਤਾ ਦੇ ਮੰਦਰ ਦੀ ਜਗ੍ਹਾ ਵੱਡਾ ਮੰਦਰ ਬਣ ਗਿਆ ਸੀ , ਪਰ ਜਿੱਥੇ ਬੈਠ ਉਹ ਚਾਹ ਪਾਣੀ ਪੀਂਦੇ ਸੀ। ਫ਼ਤੂਹੀ ਵਾਲੇ ਬਾਬੇ ਦੀ ਦੁਕਾਨ ਖੋਲਾ ਬਣ ਚੁੱਕੀ ਸੀ। ਕਿਸੇ ਤੋਂ ਪੁੱਛਿਆ,ਗੱਡੀ ਖਿਲਾਰ , ਉਨ੍ਹਾਂ ਬਾਰੇ ਪੁੱਛਿਆ, ਕਿਸੇ ਨੇ ਕੋਈ ਗੱਲ ਨਾ ਕੀਤੀ , ਵਕਤ ਨੇ ਸ਼ਾਇਦ ਭੁੱਲਾ ਦਿੱਤਾ ਹੋਵੇ , ਜਿਹੜੀ ਥਾਂ ਕਦੇ ਬਾਹਰ ਤੋ ਆਏ ਮੁਲਾਜ਼ਮਾਂ ਦੀ ਠਾਹਰ ਹੁੰਦੀ ਸੀ ।
ਉੱਥੋਂ ਬਦਲੇ ਹੋਏ ਰਾਹ ਬਾਰੇ ਪੁੱਛ ਕਰਮਜੀਤ ਨੇ ਕਾਰ ਅੱਗੇ ਵਧਾ ਲਈ , ਫਿਰ ਉਸ ਨੇ ਕਾਰ ਖਿਲਾਰ ਕੇ ਮਹਿੰਦਰ ਦੇ ਘਰ ਬਾਰੇ ਪੁੱਛਿਆ ,
“ਮਗਰ ਉਹ ਤਾਂ ......”, ਦੱਸਣ ਵਾਲੇ ਦੀ ਜ਼ਬਾਨ ਵਿੱਚ ਹੀ ਗੱਲ ਰਹਿ ਗਈ, ਤੇ ਉਸਨੇ ਅੱਗੇ ਸਕੂਲ ਵੱਲ ਇਸ਼ਾਰਾ ਕਰ ਦਿੱਤਾ। ਮੈ ਉਸ ਦਾ ਵਰਤਾਓ ਦੇਖ ਸਜੋ ਪੰਜੇ ਵਿਚ ਪੈ ਗਿਆ । ਕਰਮਜੀਤ ਨੇ ਕਾਰ ਅੱਗੇ ਵਧਾ ਲਈ, ਪਰ ਫਿਰ ਉਹਨੂੰ ਯਾਦ ਆਇਆ ਕਿ ਉਸ ਨੇ ਇੱਕ ਵਾਰੀ ਫ਼ੋਨ ਤੇ ਦੱਸਿਆ ਸੀ ਕਿ ਹੁਣ ਉਸਨੇ ਆਪਣਾ ਘਰ ਸਕੂਲ ਕੋਲ ਬਣਾ ਲਿਆ ਹੈ।
ਜਦ ਕਾਰ ਸਕੂਲ ਕੋਲ ਪਹੁੰਚੀ ਤਾਂ ਉਸ ਨੂੰ ਆਲੇ ਦੁਆਲੇ ਦੀਆਂ ਥਾਵਾਂ ਦੀ ਪਛਾਣ ਆਉਣ ਲੱਗੀ ,ਅਤੇ ਘਰ ਅਗਰ ਸਰਕਾਰੀ ਬਿਲਡਿੰਗ ਕੋਲ ਹੋਣ ਤਾਂ ਜਲਦੀ ਪਤਾ ਲੱਗ ਜਾਂਦਾ ਹੈ। ਕਿਉਂਕਿ ਇਨ੍ਹਾਂ ਵਿਚ ਸਮੇਂ ਨਾਲ ਵੀ ਕੋਈ ਜ਼ਿਆਦਾ ਫ਼ਰਕ ਨਹੀ ਪੈਦਾ ਹੈ ।
ਕਾਰ ਉਸਨੇ ਇੱਕ ਪਾਸੇ ਖ਼ਾਲੀ ਪਲਾਟ ਵਿਚ ਖੜੀ ਕਰ ਅਸੀਂ ਉਸ ਸਕੂਲ ਤੋਂ ਥੋੜ੍ਹਾ ਅੱਗੇ ਜਾ ਕੇ ਸੱਜੇ ਪਾਸੇ ਨਜ਼ਰ ਮਾਰੀ, ਘਰ ਦੇ ਬਾਹਰ ਨੇਮ ਪਲੇਟ ਲੱਗੀ ਹੋਈ ਸੀ । ਕਰਮਜੀਤ ਨੇ ਗੇਟ ਖੜਕਾਇਆ , ਅਠਾਰਾਂ ਵੀਹ ਵਰ੍ਹਿਆਂ ਦੀ ਲੜਕੀ ਨੇ ਗੇਟ ਖੋਲ੍ਹਦੇ ਹੋਏ ਪੁੱਛਿਆ , “ਕੌਣ, ਕਿਸ ਨੂੰ ਮਿਲਣਾ ਹੈ?”
“ਮਹਿੰਦਰ ਜੀ ਨੂੰ ਮਿਲਣਾ ਹੈ”, ਤਦ ਉਸ ਨੇ ਸਾਹਮਣੇ ਬੈਠੀ ਬੁੜ੍ਹੀ ਔਰਤ ਵੱਲ ਨਜ਼ਰ ਦੁੜਾਈ,ਅਸੀਂ ਉਸ ਨਾਲ ਗੇਟ ਲੰਘ ਅੰਦਰ ਆ ਗਏ , ਮੈ ਜਾ ਕੇ ਪੈਰਾਂ ਨੂੰ ਛੁਹਾਇਆ ਤੇ ਅਚਾਨਕ ਉਸ ਬੁੜ੍ਹੀ ਦੀਆਂ ਅੱਖਾਂ ਭਰ ਆਈਆਂ ।
“ਉਹ ਤਾਂ ਦਾਖਲ ਨੇ, ਜਦ ਉਸ ਨੂੰ ਆਪਣੇ ਬਾਰੇ ਦੱਸਿਆ, ਤਾਂ ਬੁੜ੍ਹੀ ਨੇ ਲੱਗਾ ਯਾਦ ਤੇ ਛਾਇਆ ਦਿੰਦਿਆਂ ਨਜ਼ਰ ਉਠਾਉਂਦੇ ਹੋਏ ਕਿਹਾ, ਤੇਰਾ ਦੋਸਤ ਤਾਂ ....”
ਉਸ ਦੀ ਭੁੱਬ ਨਿਕਲ ਗਈ , ਮੇਰੇ ਕੋਲੋਂ ਵੀ ਅੱਥਰੂ ਨਾ ਸੰਭਾਲੇ ਗਏ । ਉਸ ਨੇ ਚੁੰਨੀ ਦੇ ਪਲੁ ਨਾਲ ਅੱਖਾਂ ਪੂੰਝੀਆਂ। ਲੜਕੀ ਨੇ ਉਨ੍ਹਾਂ ਦੇ ਹਸਪਤਾਲ ਦਾਖਲ ਹੋਣ ਬਾਰੇ ਦੱਸਿਆ ,
ਫਿਰ ਇਸ ਭਾਣਾ ਵਰਤਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ “ਹੋਣਾ ਕੀ ਸੀ ?” ਚਾਚੇ ਦੇ ਮੁੰਡੇ ਨੇ ਨਵੀਂ ਲਈ ਕਾਰ ਦੀ ਅਗਲੀ ਸੀਟ ਤੇ ਬੈਠਾ ਕੇ ਕਿਹਾ , “ਲੈ ਤਾਇਆ , ਧਿਆਨ ਨਾਲ ਬੈਠ ਜਾ , ਪਤਾ ਨਹੀਂ ਲੱਗਾ, ਕਦੋਂ ਬਰੇਕ ਲੱਗੀ ਜਾਂ ........ ।
“ਸੀਟ ਬੈਲਟ ਨਹੀਂ ਲਾਈ ਸੀ “ ਮੈ ਕਰਮਜੀਤ ਵੱਲ ਵੇਖਦੇ ਹੋਏ ਕਿਹਾ
ਸੀਟ ਬੈਲਟ ਵੀ ਤਾਂ ਨਹੀਂ ਲਾਈ ਸੀ , ਇੱਥੇ ਕਦੇ ਕਿਸੇ ਨੇ.....?, ਕਦੇ ਸੋਚਿਆ ਵੀ ਨਹੀਂ , ਚੰਡੀਗੜ੍ਹ ਤੋਂ ਸਿਵਾ , ਤੇ ਇਹ ਉਸ ਦਿਨ ਤੋਂ ਕਦੇ ਕਿਤੇ ਕਦੇ ਕਿਤੇ ਲਈ ਫਿਰਦੇ ਹਾਂ .....।
ਪਿਛਲੇ ਹਫ਼ਤੇ ਇਸ ਹਸਪਤਾਲ ਦਾਖਲ ਕਰਾਇਆ ਸੀ । ਬੋਲ ਵੀ ਨਹੀਂ ਸਕਦੇ ਹੁਣ , ਗੈੱਸ ਲੱਗੀ ਹੈ । ਮੂੰਹ ਥਾਣੀ ਵੀ ਕੁਝ ਨਹੀਂ ਲੈ ਸਕਦੇ” , ਕੁੜੀ ਨੇ ਕਿਹਾ
“ਕੀ ਕੀਤਾ ਜਾ ਸਕਦਾ ਸੀ?” ਮੇਰੇ ਮੂੰਹੋਂ ਨਿਕਲਿਆ, ਅਤੇ ਅਸੀਂ ਕੁਝ ਚਿਰ ਠਹਿਰਨ ਤੋਂ ਬਾਦ ਘਰ ਤੋਂ ਬਾਹਰ ਆ, ਉਸ ਹਸਪਤਾਲ ਵੱਲ ਚੱਲ ਪਏ, ਜਿੱਥੇ ਮਹਿੰਦਰ ਨੂੰ ਦਾਖਲ ਕਰਵਾਇਆ ਹੋਇਆ ਸੀ ।
ਮਹਿੰਦਰ ਘਰ ਵਿੱਚ ਪਹਿਲਾ ਸੀ , ਜੋ ਸਰਕਾਰੀ ਨੌਕਰੀ ਵਿੱਚ ਆਇਆ ਸੀ , ਛੋਟੇ ਉਦੋਂ ਅਜੇ ਸਕੂਲ ਵਿੱਚ ਪੜ੍ਹ ਰਹੇ ਸਨ, ਉਦੋਂ ਕਈ ਵਾਰ ਉਸ ਨੂੰ ਕਿਹਾ, ਹੋਰ ਪੜ੍ਹ ਲੈ ਕਿਉਂਕਿ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ , ਪਰ ਉਹ ਨਾ ਨੁੱਕਰ ਤਾਂ ਕੀ ਕਰਨੀ , ਕਦੇ ਕੋਈ ਵੀ ਕਿਸੇ ਨੂੰ ਜਵਾਬ ਨਾ ਦਿੰਦਾ । ਪਰ ਉਸ ਦੀਆਂ ਉਂਗਲਾਂ ਵਿੱਚ ਜਾਦੂ ਸੀ, ਇਸ ਕਰਕੇ ਉਸ ਨੇ ਆਰਟ ਅਤੇ ਕਰਾਫ਼ਟ ਦੀ ਪੜ੍ਹਾਈ ਨਾਲ ਜੇ ਬੀ ਟੀ ਵੀ ਕਰ ਲਈ ਸੀ, ਕਿਉਂਕਿ ਸਕੂਲਾਂ ਵਿੱਚ ਇਸ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਦੀ ਕਮੀ ਹੋ ਜਾਣ ਕਾਰਨ ਨੌਕਰੀ ਦੀ ਘੱਟ ਸੰਭਾਵਨਾ ਰਹਿ ਗਈ ਸੀ, ਇਨ੍ਹਾਂ ਹਾਲਤਾਂ ਵਿੱਚ ਘਰ ਛੱਡ ਦੂਰ ਕਿਤੇ ਜਾ ਨੌਕਰੀ ਕਰਨ ਲਈ ਘਰ ਦੀ ਹਾਲਤ ਸਾਥ ਨਹੀਂ ਦਿੰਦੀ ਸੀ। ਜਿਸ ਤਰ੍ਹਾਂ ਉਹਦੀਆਂ ਉਂਗਲੀਆਂ ਵਿੱਚ ਜਾਦੂ ਹੋਵੇ , ਉਹ ਘਰ ਤੇ ਸਕੂਲ ਦੀਆਂ ਕੰਧਾਂ ਤੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਬਣਾਉਂਦਾ, ਹਰ ਦੇਖਣ ਵਾਲਾ ਉਸਦੇ ਇਸ ਕਲਾ ਤੇ ਅਸ਼ ਅਸ਼ ਕਰ ਉੱਠਦਾ।
ਪਿਉ ਤਾਂ ਜੱਦੀ ਪੁਸ਼ਤੀ ਮਿਸਤਰੀਆਂ ਦਾ ਕੰਮ ਕਰਦਾ ਸੀ, ਜਿਸ ਨਾਲ ਘਰ ਦਾ ਦਾਲ ਰੋਟੀ ਹੀ ਚਲਦਾ ਸੀ, ਦਾਲ ਵੀ ਕੀ ਬਣਦੀ, ਬਾਹਰੋਂ ਬਾਥੂ ਬੂਟੀ ਤੇ ਸਰ੍ਹੋਂ ਦਾ ਸਾਗ ਹੀ ਬਣਦਾ ਸੀ ਜਾਂ ਅੰਬਾਂ ਦੇ ਦਿਨੀਂ ਮਾਣੀ ਬਣਾ ਲਈ ਜਾਂਦੀ ਸੀ। ਵੈਸੇ ਤਾਂ ਸਾਰੇ ਹਾਣ ਵਾਲਿਆਂ ਨਾਲ ਉਸਦੇ ਬਣਦੀ ਹੈ, ਦੱਸਦੇ ਨੇ ਉਹ ਮਹੱਲੇ ਦੇ ਵੱਡਿਆਂ ਲੋਕਾਂ ਨਾਲ ਬਚਪਨ ਵਿੱਚ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ , ਜਿਹੜੀਆਂ ਉਸ ਦੀ ਉਮਰ ਵਾਲਿਆਂ ਕਦੇ ਸੋਚਿਆਂ ਵੀ ਨਹੀਂ ਸੀ।
ਮਹਿੰਦਰ ਪੜ੍ਹਿਆ ਲਿਖਿਆ ਘੱਟ, ਕਿਸੇ ਫ਼ੈਕਟਰੀ ਵਰਕਰ ਯੂਨੀਅਨ ਦਾ ਲੀਡਰ ਜ਼ਿਆਦਾ ਲਗਦਾ ਸੀ , ਜਿਵੇਂ ਉਹ ਅਕਸਰ ਹੀ ਪਜਾਮਾ ਕਮੀਜ਼ ਨਾਲ ਹੀ ਸਕੂਲ ਆ ਜਾਂਦਾ ਸੀ ਅਤੇ ਉਸ ਦੀ ਕਮੀਜ਼ ਦਾ ਗਲ਼ਮੇ ਵਿੱਚੋਂ ਉਸਦੇ ਛਾਤੀ ਦੇ ਵਾਲ ਬਾਹਰ ਵੱਲ ਝਾਕਦੇ ਰਹਿੰਦੇ। ਜਦੋਂ ਕਿ ਬਾਕੀ ਸਟਾਫ਼ ਦੇ ਮੈਂਬਰ ਪੂਰੇ ਅੰਗਰੇਜ਼ਾਂ ਵਾਂਗ ਬਣ ਕੇ ਆਉਂਦੇ।
ਬਾਹਰੋਂ ਆਏ ਤਾਂ ਕਈ ਵਾਰ ਭੁਲੇਖਾ ਖਾ ਜਾਂਦੇ,ਤੇ ਮਿਲਣ ਵਾਲਾ ਕਹਿੰਦਾ ਫਲਾਣੇ ਨੂੰ ਮਿਲਣਾ, ਹੂ ਹੱਸ ਛੱਡਦਾ ਸੀ ਉਸ ਨੂੰ ਕਦੇ ਚਿੜ੍ਹ ਨਹੀ ਹੁੰਦੀ ਸੀ, ਭਾਵੇ ਵਾਲੇ ਲਈ ਪਛਾਣ ਕਰਨਾ ਵੀ ਔਖਾ ਹੁੰਦਾ । ਇਹ ਮਾਸਟਰ ਹੈ ਵੀ ਜਾਂ ਕਿਸੇ ਫ਼ੈਕਟਰੀ ਦਾ .......।
ਪਹਿਲਾਂ ਘਾਟੇ ਦੇ ਦੂਜੇ ਪਾਸੇ ਦੀ ਸੜਕ ਤੇ ਜਾਣ ਲਈ ਅਸੀਂ ਗੱਡੀ ਸਿੱਧੀ ਪਾਉਣ ਲੱਗੇ ਤਾਂ ਕਿਸੇ ਨੇ ਕਿਹਾ ਉਧਰੋਂ ਕਿਉਂ ਜਾਂਦੇ ਹੋ, ਰਸਤਾ ਲੰਮਾ ਪਵੇਗਾ ?
ਹੁਣ ਤਾਂ ਇਸ ਰਾਹ, ਤੇ ਪੁਲ ਤੇ ਸੜਕ ਬਹੁਤ ਸੁੰਦਰ ਸੜਕ ਬਣ ਗਈ ਹੈ। ਉਹ ਪੜ੍ਹਿਆ ਲਿਖਿਆ ਹੋ ਕੇ ਵੀ ਕਦੇ ਵੱਖਰਾ ਨਹੀ ਸਮਝਦਾ ਸੀ । ਪੁਰਾਣੇ ਜ਼ਮਾਨੇ ਤੋਂ ਇੱਥੇ ਪਾਣੀ ਦਾ ਸੋਮਾ ਨਿਕਲ ਕੇ ਉੱਥੇ ਹੀ ਸਮਾ ਜਾਂਦਾ ਸੀ , ਜਿਸ ਬਾਰੇ ਇੱਕ ਧਾਰਨਾ ਇਹ ਕੰਮ ਕਰਦੀ ਹੈ। ਕਦੇ ਇੱਥੇ ਕੋਈ ਧਾਰਮਿਕ ਮਹਾਂਪੁਰਖ ਆਇਆ ਸੀ , ਉਸਦੇ ਨਾਂ ਤੇ ਧਾਰਮਿਕ ਸਥਾਨ ਬਣਨ ਨਾਲ ਸਰਕਾਰ ਨੇ ਰਾਣਿਆ ਦੇ ਪਿੰਡ ਵਿਚੋਂ ਦੀ ਸੜਕ ਕੱਢ ਦਿੱਤੀ। , ਜਿਹੜੀ ਸੋਖਿਆਂ ਹੀ ਥੋਥਾ ਦੂਸਰੇ ਪਾਸੇ ਲੈ ਜਾਵੇਗੀ, ਫਿਰ ਅਸੀਂ ਪੁਰਾਣੇ ਭੱਠੇ ਤੋਂ ਹਸਪਤਾਲ ਦੇ ਕੋਲੋਂ ਦੀ ਗੱਡੀ ਸੜਕ ਤੇ ਪਾ ਲਈ, ਪਿੰਡ ਵਿਚੋਂ ਲੰਘਦੇ ਹੋਏ ਬਹੁਤ ਕੁਝ ਬਦਲਿਆ ਬਦਲਿਆ ਮਹਿਸੂਸ ਹੋ ਰਿਹਾ ਸੀ। ਜਦੋਂ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਤਾਂ ਦੂਸਰੇ ਪਾਸੇ ਜਾਣ ਲਈ ਸੋਆ ਵਿਚੋਂ ਲੰਘਣਾ ਪੈਂਦਾ ਸੀ।
ਉਹ ਦਿਨ ਯਾਦ ਹੈ , ਜਦੋਂ ਇੱਕ ਵਾਰੀ ਅਸੀਂ ਸ਼ਰਤ ਲਾ ਕੇ ਦੂਜੇ ਪਾਸੇ ਜਾਣਾ ਸੀ , ਮਹਿੰਦਰ ਨੇ ਕਿਹਾ ਸੀ , “ਇੰਝ ਨਾ ਕਰੀਏ ਪਤਾ ਨਹੀਂ ਕਦੋਂ ਖੱਡ ਵਿੱਚ ਪਾਣੀ ਆ ਜਾਵੇ , ਅਤੇ ਕਈ ਵਾਰ ਰੋੜ ਕੇ ਵੀ ਲੈ ਜਾਂਦਾ ਹੈ ,ਪਰ ਮੈ ਤੇ ਰਾਜ ਮਾਸਟਰ ਨਾ ਮੰਨੇ ਸੀ, ਤਾਂ ਉਸ ਦਿਨ ਪਾਣੀ ਦੇ ਵਹਾਅ ਨੇ ਸਾਡੇ ਕੰਨੀ ਹੱਥ ਲਵਾ ਦਿੱਤੇ ਸੀ , ਫਿਰ ਉਸ ਦਿਨ ਤੋਂ ਬਾਅਦ ......
ਕਰਮਜੀਤ ਉਸੇ ਸਪੀਡ ਨਾਲ ਕਾਰ ਭਜਾਈ ਜਾ ਰਿਹਾ ਸੀ। ਮੇਰੇ ਮਨ ਵਿਚਲੇ ਵਿਚਾਰਾਂ ਨੇ ਰੰਗ ਬਦਲ ਲਿਆ ਸੀ ,ਜਦੋਂ ਉਸ ਦੇ ਘਰ ਆਉਣਾ ਸੀ ਅਤੇ ਜਦੋਂ ਉਸ ਬਾਰੇ ਪਤਾ ਲੱਗਣ ਤੋਂ ਬਾਅਦ। ਪਰ ਵਿਚਾਰ ਕਦੇ ਡੂੰਘੇ ਸਮੁੰਦਰ ਤੇ ਕਦੇ ਅਸੀਮ ਅਸਮਾਨ ਤੇ ਆ ਜਾ ਰਹੇ ਸਨ।
ਉੱਚੀਆਂ ਨੀਵੀਂਆਂ ਘਾਟੀਆਂ ਵਿਚੋਂ ਲੰਘਦੇ ਅਸੀਂ ਹਸਪਤਾਲ ਵਾਲੇ ਪਾਸੇ ਦੀ ਸੜਕ ਤੇ ਪਹੁੰਚ ਗਏ, ਵੈਸੇ ਤਾਂ ਆਈ. ਸੀ. ਯੂ. ਵਿੱਚ ਸਭ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ , ਪਰ ਸਾਨੂੰ ਇੱਥੇ ਕਿਸੇ ਨਹੀਂ ਰੋਕਿਆ ਅਤੇ ਅਸੀਂ ਸਿੱਧੇ ਅੰਦਰ ਦਾਖਲ ਹੋ ਗਏ ਬਾਹਰ ਬੈਠੇ ਮੁਲਾਜ਼ਮ ਨੇ ਬੱਸ ਇਨ੍ਹਾਂ ਹੀ ਕਿਹਾ ਕੇ ਜਲਦੀ ਆ ਜਾਣਾ , ਡਾਕਟਰ ਦਾ ਰਾਊਂਡ ਹੋਣਾ ਵਾਲਾ ਹੈ,
ਹਵਾ ਦੇਣ ਵਾਲਾ ਗ਼ੁਬਾਰਾ ਉਸ ਦੇ ਮੂੰਹ ਤੇ ਚੜ੍ਹਾਇਆ ਹੋਇਆ ਸੀ , ਅਤੇ ਉਸ ਦੇ ਨੱਕ ਵਿੱਚ ਨਲੀ ਪਾਈ ਹੋਈ ਸੀ ,ਇਸ਼ਾਰੇ ਨਾਲ ਉਸ ਮੇਰੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਦੀਆਂ ਤੇ ਮੇਰੀਆਂ ਅੱਖਾਂ ਛਲਕ ਗਈਆਂ ਸਨ।
ਭਲਵਾਨੀ ਸਰੀਰ, ਹੱਡੀਆਂ ਦੀ ਮੁੱਠ ਬਣਿਆ ਸਰੀਰ ਦੇਖ ਮੇਰੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ ਭਰਜਾਈ ਵੀ ਆ ਮੇਰੇ ਨਾਲ ਆ ਲਿਪਟ ਗਈ । ਤੇ ਉਸ ਉੱਚੀ ਉੱਚੀ ਰੋਣਾ ਸੂਰੁ ਕਰ ਦਿੱਤਾ ।
“ਕੀ ਕੀਤਾ ਜਾ ਸਕਦਾ ਹੈ?” ਮੇਰੇ ਮੂੰਹੋਂ ਨਿਕਲਿਆ, ਕੁਝ ਚਿਰ ਲਈ ਮੈ ਫਿਰ ਉਸ ਦੀਆਂ ਯਾਦਾਂ ਵਿੱਚ ਗੁੰਮ ਗਿਆ । ਪਿਛਲੀ ਵਾਰ ਜਦ ਮੈ ਆਇਆ , ਉਸ ਨੇ ਕਿਹਾ ਸੀ , ਇਸ ਵਾਰ ਤੈਨੂੰ ਇੱਥੋਂ ਦਾ ਤੋਹਫ਼ਾ ਦਿੰਦੇ ਹਾਂ, ਤਾਂ ਉਸ ਨੇ ਮੈਨੂੰ ਵਾਪਸ ਆਉਂਦੇ ਹੋਏ ਗੁੜ ਤੇ ਸ਼ੱਕਰ ਦਿੱਤੀ ਸੀ ।ਮਨੁੱਖ ਕੀ ਕੁਝ ਸੋਚਦਾ ਕਿੰਨਾ ਰਸਤਿਆਂ ਤੇ ਜਾ ਪਹੁੰਚਦਾ ਹੈ ।
ਕਈ ਵਾਰੀ ਜ਼ਿੰਦਗੀ ਦਾ ਭਰਮ ਜਿਹਾ ਬਣਿਆ ਰਹਿੰਦਾ ਹੈ । ਬੰਦਾ ਇਹ ਵੀ ਸੋਚਦਾ ਹੈ , ਮੇਰੀ ਹੋਂਦ ਦੀ ਪਛਾਣ ਆਉਣ ਵਾਲਾ ਵਕਤ ਕਰੇਗਾ ਜਾਂ ਪਾਣੀ ਪੈਣ ਤੋਂ ਪਹਿਲਾਂ ਫੁੜਕਦੀਆਂ ਕੀੜੀਆਂ ਮਾਮੂਲੀ ਪਾਣੀ ਵਿੱਚ ਆਪਣੀ ਹੋਂਦ ਗੁਆ ਬੈਠਦੀਆਂ ਹਨ ਮਹਿੰਦਰ ਵੀ ਮੈਨੂੰ ਕਿਸੇ ਹੜ੍ਹ ਵਿੱਚ ਰੁੜ੍ਹਦਾ ਜਾਂਦਾ ਲੱਗ ਰਿਹਾ ਸੀ।
ਬਾਹਰ ਹਨੇਰਾ ਹੋਣਾ ਸੂਰੁ ਹੋ ਗਿਆ ਸੀ, ਥੋੜ੍ਹੀ ਦੇਰ ਠਹਿਰਨ ਬਾਅਦ ਅਸੀਂ ਸਿੱਜਲ ਅੱਖਾਂ ਨਾਲ ਉਨ੍ਹਾਂ ਤੋਂ ਇਜਾਜ਼ਤ ਲਈ , ਕਾਰ ਵਿੱਚ ਬੈਠਦਿਆਂ ਸਾਡੀਆਂ ਸਿੱਜਲ ਅੱਖਾਂ , ਇੱਕ ਵਾਰ ਫਿਰ ਉਨ੍ਹਾਂ ਦੇ ਸਾਹਮਣੇ ਝੁਕ ਗਈਆਂ , ਤੇ ਕਰਮਜੀਤ ਨੇ ਕਾਰ ਸ਼ਹਿਰ ਨੂੰ ਵਾਪਸ ਮੋੜ ਦਿੱਤੀ । ਇਸ ਤਰ੍ਹਾਂ ਲੱਗਾ ਕਾਰ ਵਿੱਚ ਬੈਠੇ ਉਹ ਵੀ ਮੇਰੇ ਨਾਲ ਚੱਲਦਾ ਹੋਇਆ , ਮੇਰੀਆਂ ਯਾਦਾਂ ਨਾਲ ਗੱਲਾਂ ਕਰ ਰਿਹਾ ਹੋਵੇ । ਇਸ ਸਮੇਂ ਮੈ ਉਸਦੇ ਸਿਹਤਯਾਬ ਹੋਣ ਦੀ ਝੂਠੀ ਅਰਦਾਸ ਹੀ ਕਰ ਸਕਦੇ ਸੀ
ਕਾਂਡ ਨੰਬਰ 2
ਜਿਸ ਦਿਨ ਤੋਂ ਉਸ ਨੂੰ ਮਿਲ ਕੇ ਆਏ, ਦਿਲ ਉਦਾਸ ਜਿਹਾ ਹੋ , ਉਹਦੀਆਂ ਯਾਦਾਂ ਵਿਚ ਘਿਰਿਆ ਰਹਿੰਦਾ ਹੈ.
ਕਰਮਜੀਤ ਦੇ ਉਸ ਦਿਨ ਦੇ ਕਹੇ ਸ਼ਬਦ "ਸਰ ਜੀ ,ਤੁਸੀਂ ਤਾਂ ਇੰਨੇ ਵਰ੍ਹਿਆਂ ਬਾਅਦ ਵੀ ਆਪਣਿਆਂ ਵਾਂਗ ਉਨ੍ਹਾਂ ਨੂੰ ਮਿਲੈ ਸੀ ,ਅਸੀਂ ਤਾਂ ਆਪਣੇ ਕੋਲ
ਸਾਲਾਂ ਬੱਧੀ ਨਾਲ ਰਹਿੰਦੇ , ਗੁਆਂਢੀਆਂ
ਨੂੰ ਵੀ ਨਹੀਂ ਜਾਣਦੇ ਪਹਿਚਾਣਦਾ ਤੇ ਉਨ੍ਹਾਂ ਦੀ ਕਿਵੇਂ ਗੁਜ਼ਰ ਰਹੀ ਹੈ , ਉਸ ਕਿਹਾ ਸੀ , ਉਸ ਦੇ ਬਾਪ ਦੱਸਦਾ ਸੀ , ਜਦ ਉਹ ਪਿੰਡ ਛੱਡ ਕੇ ਆਇਆ ਸੀ , ਤਾਂ ਸਾਰੇ ਉਸ ਨੂੰ ਪਿੰਡ ਦਾ ਮੁੰਡਾ ਕਹਿੰਦੇ ਸੀ , ਭਾਵੇਂ ਕੁਝ ਮੂੰਹ ਵੱਟ ਇਹ ਸੋਚਦੇ ਕਿ ਇਸ ਨੂੰ ਸ਼ਹਿਰ ਨੌਕਰੀ ਮਿਲ ਗਈ ਸੀ . ਪਰ ਸਰ ਜੀ , ਇੱਕ ਤੁਸੀਂ ਇੱਥੇ ਤਿੰਨ ਚਾਰ ਵਰ੍ਹੇ
ਇੱਥੇ ਆ ਬੱਸ ਨੌਕਰੀ ਕੀਤੀ ਸੀ।"
ਅੱਜ ਸਵੇਰੇ ਉੱਠਦੇ ਸਮੇਂ ਉਸ ਦੇ ਪੂਰੇ ਹੋਣ ਦਾ ਮੋਬਾਈਲ ਰਾਹੀ
ਸੁਨੇਹਾ ਇੱਕ ਪੁਰਾਣੇ ਸਾਂਝੇ ਰਹੇ ਸਾਥੀ ਨਿਰੰਜਨ ਦੇ ਤੋਂ ਮਿਲਿਆ ਸੀ , ਤਾਂ ਉਸ ਨਾਲ ਮਿਲਣ ਦੀ ਰਹਿੰਦੀ ਆਸ ਦੀ ਤੰਦ ਟੁੱਟ ਗਈ । ਇੱਕ ਵਾਰ ਫਿਰ ਮੈਂ ਉਸ ਨਾਲ ਗੁਜ਼ਾਰੀਆਂ ਯਾਦਾਂ ਵਿਚ ਵਹਿ ਤੁਰਿਆ, ਜਦੋਂ ਮੈਂ ਉਨ੍ਹਾਂ ਦੇ ਇਸ
ਇਲਾਕੇ ਵਿੱਚ ਨੌਕਰੀ ਸੂਰੁ ਕੀਤੀ ਸੀ,ਮਾਸਟਰ ਨਿਰੰਜਨ ਵੀ ਉਸੇ ਬੱਸ ਵਿਚੋਂ
ਨੌਕਰੀ ਜੁਆਇਨ ਕਰਨ ਲਈ ਉੱਤਰਿਆ
ਸੀ, ਅਸੀਂ ਦੋਨੋਂ ਇਸ ਇਲਾਕੇ ਲਈ ਅਜਨਬੀ ਸੀ,ਅਤੇ ਇਹ ਇਲਾਕਾ ਸਾਡੇ ਲਈ , ਪਰ ਕਈ ਲੋਕ ਸਾਡੇ ਵਾਂਗ ਅਜਨਬੀ ਬਣ ਕੇ ਆਏ ਹੋਣਗੇ ਤੇ ਕਈ ਇੱਥੇ ਦੇ ਹੋ ਕੇ ਰਹਿ ਗਏ ਹੋਣਗੇ , ਜਿੱਥੇ ਰਹੀਏ , ਉਹ ਆਪਣਾ ਜਿਹਾ ਲੱਗਣ ਲੱਗ ਜਾਂਦਾ ਹੈ . ਜਦੋਂ ਮੈ ਕੁਝ ਦਿਨ ਬਾਅਦ ਆਪਣੀ ਰੋਜ਼ਾਨਾ ਆ ਜਾਣ ਦੀ ਸਮੱਸਿਆ ਦੱਸੀ ਤਾਂ ਇਸੇ ਨੇ ਹੀ ਕਿਹਾ ਸੀ , “ਅਗਰ ਇੱਥੇ ਵੀ ਤੁਹਾਡੇ ਵਾਂਗ ਪੜ੍ਹਾਈ ਸੂਰੁ ਹੋ ਜਾਵੇ ਤਾਂ .....। ਭਲਾ ਤੁਹਾਨੂੰ ਕੀ ਲੋੜ ਏ , ਏਡੀ ਦੁਰ ਘਰੋਂ ਬੇਘਰ ਹੋਣ ਦੀ , ਫਿਰ ਪਤਾ ਨਹੀਂ ਬਦਲੀ
ਹੋਵੇ ਕਿ ਨਾ .
ਮਹਿੰਦਰ ਦਾ ਕੀ ਦੱਸਣਾ , ਸਾਨੂੰ ਵੀ ਪਤਾ ਲੱਗ ਗਿਆ ਸੀ ਕਿ
ਇੱਥੇ ਅਜੇ ਪੜ੍ਹਾਈ ਦਾ ਉਹ ਪੱਧਰ ਨਹੀਂ,ਪਿਛਲੇ ਸਾਲ ਮਾਸਟਰ ਦਾ ਮੁੰਡਾ ਫ਼ਸਟ ਆਇਆ ਸੀ , ਅਤੇ ਉਸ ਦੀ ਫ਼ਸਟ ਡਵੀਜ਼ਨ ਵੀ ਨਹੀਂ ਬਣੀ ਸੀ . ਜਿੱਥੋਂ ਤੁਹਾਡੇ ਲੋਕਾਂ
ਨਾਲ ਮੁਕਾਬਲਾ ਕਰ ਇੱਥੋਂ ਦੇ ਲੋਕ ਵੀ ਕੀ ਨੌਕਰੀਆਂ ਪਾ ਸਕਣਗੇ ,
ਉੱਚੀ ਪੱਤੀ ਵਾਲੇ ਕੁਝ ਖਾਂਦੇ ਪੀਂਦੇ ਘਰਾਂ ਵਾਲੇ ਜਾਂ ਜਿਹੜੇ ਕੁਝ ਸਹਿੰਦੇ ਬਾਹਰ ਜਾ ਕਿ ਪੜ੍ਹਦੇ ਹਨ , ਜਿਹੜੇ ਜਾਣਦੇ ਨੇ , ਉੱਥੇ ਹੀ ਵੱਸ ਜਾਂਦੇ ਹਨ,ਕੋਈ ਵਾਪਸ ਕਦੋਂ ਆਉਣਾ ਚਾਹੁੰਦਾ ਹੈ,ਇੱਥੇ ਤਾਂ ਤੁਹਾਡੇ ਵਰਗੇ ਬਾਹਰ ਤੋਂ ਆ ਕੇ ਹੀ ਨੌਕਰੀਆਂ ਕਰਦੇ ਹਨ। ਜ਼ਿਆਦਾਤਰ ਦੁਆਬੇ ਤੋਂ, ਤਾਂ ਹੀ ਇੱਕ ਦਿਨ ਜਦ ਲੀਡਰ ਅਫ਼ਸਰਾਂ ਦੀ ਫੋਜ਼ ਲਿਆ ਕਿ ਇਨਕੁਆਰੀ ਕਰਨ ਲੱਗਾ ਤਾਂ ਕਈਆਂ ਮੁਲਾਜ਼ਮਾਂ ਨੇ ਕਿਹਾ ਸੀ , ਇੱਥੋਂ ਅੱਗੇ ਕਿੱਥੇ ਭੇਜ ਦਿਉਗੇ ਬਦਲੀ ਕਰਵਾ।
ਬਾਕੀ ਇਲਾਕਿਆਂ ਤੋ ਆ ਜਿਹੜੇ ਮੁਲਾਜ਼ਮ ਲੰਮਾ ਸਮਾਂ ਇੱਥੇ
ਰਹਿ ਕੇ ਕੰਮ ਕਰਦੇ ਰਹੇ ਹਨ , ਉਨ੍ਹਾਂ ਦਾ ਇਸ ਇਲਾਕੇ ਨਾਲ ਮੋਹ ਜਿਹਾ ਹੋ ਜਾਂਦਾ ਹੈ ਅਤੇ
ਲੋਕਾਂ ਨਾਲ ਗੂੜ੍ਹਾ ਮੁਲਾਇਮ ਬਣ ਕਿ ਅਪਣੱਤ ਹੋ ਜਾਂਦੀ ਹੈ , ਅਜਿਹਾ ਹੀ ਮੇਰਾ ਤੇ ਨਿਰੰਜਨ ਦਾ ਵੀ ਇੱਥੋਂ ਦੇ ਲੋਕਾਂ ਦੇ ਨਾਲ ਨਾਲ ਘਾਟਿਆਂ ਦੀਆਂ ਜੜੀਆਂ ਬੂਟੀਆਂ
ਤੇ ਪੱਥਰਾਂ ਨਾਲ ਪੈ ਗਿਆ ਸੀ, ਮੇਰਾ ਤਾਂ ਕਈ ਕਈ ਹਫ਼ਤੇ ਘਰ ਜਾਣ ਨੂੰ ਜੀਅ ਵੀ ਨਹੀਂ ਕਰਦਾ ਹੁੰਦਾ ਸੀ।
ਜਿਹੜੇ ਇੱਥੇ ਆਉਣ ਤੇ
ਇਨ੍ਹਾਂ ਵਰਗੇ
ਹੋ ਗਏ, ਉਨ੍ਹਾਂ
ਵਿਚੋਂ ਮਾਸਟਰ
ਮਹਿੰਦਰ ਵੀ ਇੱਕ ਸੀ ,
ਜਿਸ ਦਾ ਸਾਬਤ ਸਬੂਤ ਸਰੀਰ ਅੱਖਾਂ ਅੱਗੇ ਆ ਘੁੰਮਣ ਲੱਗਾ, ਇੱਥੋਂ
ਬਦਲੀ ਹੋ ਜਾਣ ਤੋ ਬਾਅਦ ਉਸ ਨਾਲ ਫ਼ੋਨ ਤੇ ਹੀ ਕਦੇ ਕਦਾਈਂ ਗੱਲ ਬਾਤ ਹੋ ਜਾਂਦੀ ਸੀ, ਭਾਵੇਂ ਕਿ ਕਈ ਵਾਰ
ਮਿਲਣ ਨੂੰ ਬੜਾ ਦਿਲ
ਕਰਦਾ ਰਿਹਾ , ਪਰ ਆਇਆ ਹੀ ਨਹੀਂ ਗਿਆ , ਜਾਂ ਫ਼ੈਸਲਾ ਲੈਣ ਦੀ ਦੁਚਿੱਤੀ
ਹੀ ਸੋਚ ਤੇ ਛਾਈ ਰਹੀ ਤੇ ਅੱਜ ਉਹ ਬਿਨਾਂ ਦਿਲ ਦੀਆਂ ਗੱਲਾਂ
ਕਰੇ ਉਨ੍ਹਾਂ ਰਾਹਾਂ ਤੇ ਚੱਲ ਗਿਆ ਸੀ , ਜਿੱਥੇ ਉਸ ਦੀ ਦੇਹ ਪੰਜ ਤੱਤਾ
ਵਿਚ ਤਬਦੀਲ ਹੋ ਗਈ ਹੈ.
ਉਸ ਤੋਂ
ਅਜਿਹਾ ਹੀ ਮੇਰੇ ਵੱਲੋਂ ਉਸ ਨੂੰ ਮਿਲਣ ਲਈ ਵੀ ਹੋਇਆ ਸੀ .
ਇਸ ਮਸਲੇ ਵਿੱਚ ਵੀ ਇੰਜ ਹੀ ਹੋਇਆ ਸੀ ,ਪਿਛਲੇ ਦਿਨੀਂ ਉਸ ਨੂੰ ਜਿਸ ਹਾਲਤ ਵਿੱਚ ਮਿਲਿਆ ਸੀ, ਉਦੋਂ ਸਿਰਫ਼ ਅੱਖਾਂ ਭਰ ਸਕਦਾ ਸੀ,ਬੋਲ ਤਾਂ ਬੁੱਲ੍ਹਾਂ ਤੇ ਹੀ ਰਹਿ ਗਏ ਸਨ, ਅਸੀਂ ਜਿਸ ਦਿਨ ਉਸ ਨੂੰ ਮਿਲ ਕੇ ਆਏ ਸੀ, ਵੈਸੇ ਤਾਂ ਉਸ ਦਿਨ ਲੱਗ ਰਿਹਾ ਸੀ ਕਿ ਜਿਵੇਂ ਬੱਸ ਰਹਿੰਦੇ ਸਾਹ ਪੂਰੇ ਕਰ ਰਿਹਾ ਹੋਵੇ।
ਉਸ ਦਿਨ ਸ਼ਾਮ ਨੂੰ ਫ਼ੋਨ ਕਰਕੇ ਨਿਰੰਜਨ ਨੇ ਅੱਜ ਉਸ ਦੇ
ਸ਼ਰਧਾਂਜਲੀ ਸਮਾਰੋਹ ਬਾਰੇ ਦੱਸ ਦਿੱਤਾ
ਸੀ , ਸਵੇਰੇ
ਮੈਂ ਟੈਕਸੀ ਵਾਲੇ ਨੂੰ ਬੁਲਾ ਲਿਆ,ਮੇਰਾ ਆਪਣਾ
ਨੀਮ ਪਹਾੜੀ ਇਲਾਕੇ ਵਿਚ ਗੱਡੀ ਚਲਾਉਣ ਦਾ ਕੋਈ ਤਜ਼ਰਬਾ ਨਹੀਂ ਸੀ, ਜਦੋਂ ਅਸੀਂ ਚੱਲੇ ਤਾਂ
ਨਾਲ ਹੀ ਇੱਕ ਅੰਦਾਜ਼ਾ ਲਗਾ ਕਿੰਨੇ ਵਜੇ ਪਹੁੰਚਾ ਗਏ, ਨਿਰੰਜਨ ਨੂੰ ਫ਼ੋਨ ਰਾਹੀਂ ਕਿੱਥੇ ਮਿਲਣਾ ਹੈ, ਦਾ ਪਤਾ ਪੁੱਛ ਲਿਆ ਸੀ, ਜਿੱਥੋਂ ਉਸ ਨੂੰ ਨਾਲ ਲੈ ਕੇ ਅੱਗੇ ਮਹਿੰਦਰ ਦੇ ਪਿੰਡ ਪਹੁੰਚਣਾ ਸੀ।,
ਨਿਰੰਜਨ ਨਾਲ ਜਿਸ ਤਰ੍ਹਾਂ ਸਬੰਧ ਬਣਿਆ , ਉਹ ਸਾਡਾ ਇੱਥੇ ਇੱਕੋ ਦਿਨ ਨੌਕਰੀ ਜੁਆਇਨ ਕਰਨ ਤੋਂ ਜ਼ਿਆਦਾ , ਉਸ ਦੇ ਹੱਥ ਵਿਚ ਫੜੇ ਪੰਜਾਬੀ ਦੇ ਅੰਮ੍ਰਿਤਾ ਪ੍ਰੀਤਮ ਵੱਲੋਂ ਛਾਪੇ ਗਏ ਰਸਾਲੇ ਨਾਗਮਣੀ ਕਰਕੇ ਸੀ , ਜੋ ਉਸ ਦਿਨ ਉਸ ਦੇ ਹੱਥ ਵਿਚ ਸੀ , ਇਸ ਤੋਂ ਬਾਅਦ ਸਾਡਾ ਤਿੰਨਾਂ ਦੀ ਤਿੱਕੜੀ ਵਿਚ ਇੱਕ ਸਾਂਝਾ ਰਿਸ਼ਤਾ ਬਣ ਗਿਆ ਸੀ
ਕਿਉਂਕਿ ਨਿਰੰਜਨ ਤੇ ਮਹਿੰਦਰ ਇੱਕੋ
ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਨ, ਪਹਿਲਾਂ ਪਹਿਲ ਤਾਂ ਮੇਰੀ ਮਹਿੰਦਰ ਨਾਲ ਕਦੇ ਕਦੇ ਅਚਾਨਕ ਹੀ ਨਿਰੰਜਨ ਨਾਲ ਹੁੰਦਿਆਂ ਦੁਆ ਸਲਾਮ ਹੋ ਜਾਂਦੀ ਸੀ।
ਪਰ ਇਕ ਦੋ ਵਾਰੀ ਮਹਿੰਦਰ ਦੇ
ਘਰ ਆਉਣ ਜਾਣ ਕਾਰਨ , ਅਪਣੱਤ ਜਿਹੀ ਦਾ ਰਿਸ਼ਤਾ
ਬਣ ਗਿਆ ਸੀ । ਕਿਸੇ ਕੰਮ ਬਾਰੇ ਸਲਾਹ ਲੈਣੀ
ਹੁੰਦੀ ਤਾਂ ਉਹ ਮੇਰੇ ਕੋਲ ਆ ਜਾਂਦਾ। ਭਾਵੇਂ ਘਰ ਦੇ ਮੈਨੂੰ ਇੰਝ ਹੀ ਸਮਝਦੇ ਸਨ , ਪਰ ਪਤਾ ਨਹੀ ਉਸ ਨੂੰ ਕਿਉਂ ਲੱਗਦਾ ਸੀ , ਮੇਰੀ ਸਲਾਹ ਨਾਲ ਉਸ ਨੂੰ ਕੋਈ ਦਾ ਇਦਾ
ਹੁੰਦਾ ਹੋਵੇ . ਡਿਊਟੀ ਤੋਂ ਬਾਅਦ ਅਸੀਂ ਅਕਸਰ ਹੀ
ਮਿਲਦੇ ਰਹਿੰਦੇ,ਉਸ ਦੀਆਂ ਗੱਲਾਂ ਦਾ ਵੱਡਾ ਹਿੱਸਾ ਆਪਣੇ ਇਲਾਕੇ ਤੇ ਲੋਕਾਂ ਨਾਲ ਸਬੰਧਿਤ ਸਮੱਸਿਆ ਦਾ ਹੀ ਹੁੰਦਾ ਸੀ ,ਵੈਸੇ ਵੀ ਕਿਸੇ ਬਿਗਾਨੇ ਇਲਾਕੇ ਵਿਚ ਇਕੱਲਾ ਰਹਿਣਾ ਕੋਈ ਸੌਖਾ ਥੋੜ੍ਹਾ ਹੁੰਦਾ,ਹਰ ਕੋਈ ਇੱਕ ਦੂਜੇ ਦਾ ਸਾਥ ਭਾਲਦਾ ਹੈ , ਮੇਰੇ ਵਰਗਾ , ਜਿਹੜਾ ਹੋਸਟਲ ਵਿਚ ਵੀ ਆਪਣਾ ਕੁੰਡਾ ਮਾਰ ਕੇਵਲ ਪੜ੍ਹਨ ਵਿਚ ਆਪਣਾ ਧਿਆਨ ਰੱਖਦਾ ਸੀ।
ਕਈ ਵਾਰ ਮੈ ਹੁਣ ਸੋਚਦਾ ਹਾਂ , ਕੋਈ
ਹੋਰ ਵੀ
ਕਾਰਨ ਜਿਹੜਾ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਸੀ ,ਉਹ ਸੀ ਸਾਡਾ ਇੱਕ ਜਿਹੇ ਪਰਿਵਾਰਾਂ ਦੇ ਹੋਣ ਕਾਰਨ ਸਮੱਸਿਆ ਵੀ ਇੱਕੋ ਜਿਹੀਆਂ ਹੀ ਲੱਗਦੀਆਂ ਸਨ
ਦਿੰਦਾ ,
ਕਈ ਵਾਰ ਹਫ਼ਤੇ ,ਪੰਦਰਾਂ ਦਿਨਾਂ ਬਾਦ ਸਾਥੀਆਂ ਨਾਲ ਬੈਠ ਹਮ ਪਿਆਲਾ ਹੋ ਜਾਣਾ ਹੁੰਦਾ ਸੀ । ਜਿੱਥੇ ਉਹ ਆਪਣੇ ਦਿਲ ਦੀਆਂ ਖੁੱਲ ਕੇ ਗੱਲਾਂ ਕਰਦੇ , ਨਿਰੰਜਨ ਤਾਂ ਦੋ ਪੇਸ਼ ਪੀ ਰੋਕਣ ਲੱਗ ਪੇਂਦਾ ,ਅਤੇ ਆਪਣੇ ਬਾਪ ਨੂੰ ਯਾਦ ਕਰਦਾ , ਜਿਹੜਾ ਕੰਮ ਕਰਨ ਬਾਹਰ ਗਿਆ , ਪੈਸੇ ਤਾਂ ਭੇਜਦਾ ਰਿਹਾ , ਪਰ ਨਿਰੰਜਨ ਨੇ
ਬਾਪ ਦਾ ਚਿਹਰਾ ਦੇਖੇ ਨੂੰ ਕਈ ਸਾਲ ਹੋ ਗਏ ਸਨ . ਜਦ ਕਦੇ ਮਹਿਫ਼ਲ ਸੂਰੁ ਹੁੰਦੀ, ਤਾਂ ਇੰਜ ਲੱਗਦਾ ,ਅਗਰ ਐਸਾ ਪਿਆਰ ਸੰਸਾਰ ਭਰ ਵਿਚ ਹੋ ਜਾਵੇ ,ਤਾਂ ਫਿਰ ਕੀ ਕਹਿਣੇ ?
ਪਰ ਰਸਭਰੀ ਦੀਆਂ ਗਲਾਸੀਆਂ ਖੜਕਣ ਤੋਂ ਬਾਦ , ਜਦੋਂ ਥੋੜ੍ਹੀ ਜਿਹੀ
ਇਨ੍ਹਾਂ ਦੇ ਅੰਦਰ ਜਾਂਦੀ ਤਾਂ ਵਲੈਤੀ ਬੋਲੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਰੁਤਬਾ ਵਧਾਉਣ ਲਈ ਭਾਰੂ ਹੋ ਜਾਂਦੀ, ਫਿਰ ਪਤਾ ਨਾ ਚਲਦਾ ਕਦੋਂ ਕਿਸ ਦੇ ਬਾਰੇ ਕੀ ਕੁਝ ਬੋਲਿਆ ਗਿਆ ਹੁੰਦਾ ? ਅੰਗਰੇਜ਼ੀ ਵਿਚ, ਪਰ ਗਾਹਲ ਨਾ ਨਿਕਲਦੀ , ਉਹ ਸਦਾ ਮਾਂ ਬੋਲੀ ਵਿੱਚ ਤੇ ਮਾਂ ਭੈਣ ਦੀ ਹੁੰਦੀ, ਉਹ ਵੀ ਧੀਆਂ ਭੈਣਾਂ ਨਾਲ ਜੋੜ , ਬੰਦਿਆ ਨੂੰ ਕਦੇ ਇਨ੍ਹਾਂ ਕੋਈ ਅਜਿਹਾ ਨਹੀਂ ਸੁਣਿਆ ਸੀ
ਇਸ ਦਾ ਕਈ ਵਾਰ ਮੈਨੂੰ ਦੁੱਖ ਹੁੰਦਾ, ਮੇਰੇ ਘਰ ਇੰਝ .... ਕੀ ਕਹਾਂ?
ਤਾਂ ਨਿਰੰਜਨ ਕਈ ਵਾਰ ਕਹਿੰਦਾ, ਇਹ ਸਭ ਕੁਝ ਬੰਦਾ ਘਰ ਵਿਚੋਂ ਸਿੱਖਦਾ ਹੈ, ਫਿਰ ਉਮਰ ਭਰ ਇਨ੍ਹਾਂ ਆਦਤਾਂ ਤੋਂ ਖਹਿੜਾ ਛਡਾਉਂਦਾ ਰਹਿੰਦਾ ਹੈ , ਚੰਗਾ ਭਲਾ ਬੰਦਾ ।
ਇਸ ਦੌਰਾਨ ਕਿੰਨਾ ਕਿੰਨਾ ਚਿਰ ਉਹ ਇੱਕ ਦੂਜੇ ਨਾਲ ਪਿਆਰ ਦੀ ਖਿੱਚ ਧੂਹ ਵੀ ਕਰਦੇ ਕਦੇ ਕਿਸੇ ਦੇ ਗਲੇ ਮਿਲਦੇ, ਮਹਿੰਦਰ ਵੀ ਕਦੇ ਕਦੇ
ਇੱਕ ਦੋ ਲਗਾ ਲੇਟਦਾ , ਪਰ ਜ਼ਿਆਦਾਤਰ ਉਹ ਕੋਲ ਬੈਠ ਕੇ ਅਨੰਦ ਮਾਣਨ ਵਾਲਾ ਹੀ ਬਣਿਆ ਰਹਿੰਦਾ ਸੀ , ਪਰ ਉਹ ਵਰਤਾਵਾ ਚੰਗਾ ਬਣ ਕੇ ਦਿਖਾਉਂਦਾ ਸੀ, ਪਤਾ ਨਹੀਂ ਕਿਵੇਂ.......।
ਕਹਿੰਦਾ ਹੁੰਦਾ ਸੀ , ਬਾਈ ,ਕੋਈ ਤੁਹਾਡੇ ਮੂੰਹ ਵਿੱਚ ਥੋੜ੍ਹੀ ਪੈ ਜਾਵੇਗੀ, ਜੇ ਇਨ੍ਹਾਂ ਦੀ ਖ਼ੁਸ਼ੀ ਹੋਰ ਦੁੱਗਣੀ ਹੋ ਜਾਵੇ, ਮੇਰੇ ਬੈਠਿਆਂ ਤੇ ਪਾਉਂਦਿਆਂ, ਕੀ ਇਤਰਾਜ਼ ਹੋ ਸਕਦਾ ਹੈ?
ਪਰ ਸ਼ਰਤ ਇਹ ਕਿ ਸਾਰੇ ਸਾਥੀ ਹੋਸ਼ ਵਿਚ ਰਹਿਣ ਤੇ ਕਿਸੇ ਨੂੰ ਸੰਭਾਲਣਾ ਨਾ ਪਵੇ।
ਮਸਲਾ ਉਦੋਂ ਖੜ੍ਹਾ ਹੁੰਦਾ ਸੀ , ਜਦੋਂ ਇਹ ਸਮਝਦਾਰ ਲੋਕ ਵੀ ਟੁੰਨ ਹੋ ਕੇ ਖਿੱਲਰ ਜਾਂਦੇ , ਫਿਰ ਕਿਸੇ ਨੂੰ ਕਿਸੇ ਦੂਜੇ ਦੀ ਪ੍ਰਵਾਹ ਨਹੀਂ ਰਹਿੰਦੀ ਸੀ , ਪਤਾ ਨਹੀਂ ਕੌਣ ਕਿਧਰ ਨੂੰ ਹੋ ਤੁਰੇ?
ਪਤਾ ਹੀ ਨਾ ਲੱਗਦਾ, ਬੱਸ ਮੈਂ ਤੇ ਮਹਿੰਦਰ ਉਨ੍ਹਾਂ ਨੂੰ ਇਕੱਠੇ ਕਰਦੇ ਰਹਿੰਦੇ। ਜਿਹੜਾ ਲੇਟ ਜਾਂਦਾ, ਉਹਨੂੰ ਉਠਾਉਣਾ ਤੇ ਕੁਆਟਰ ਤੱਕ ਪੁਚਾਉਣਾ ਕਿਹੜਾ ਸੌਖਾ ਹੁੰਦਾ।
ਜਦੋਂ ਮੈਂ ਉਨ੍ਹਾਂ ਨੂੰ ਇੰਝ ਕਰਦਾ ਦੇਖਦਾ , ਤਾਂ ਕਈ ਵਾਰੀ ਸੋਚਦਾ, "ਚੌਧਰੀ, ਉਸ ਦਿਨ ਠੀਕ ਕਹਿੰਦਾ ਸੀ, ਮੈਂ ਇਸ ਨੂੰ ਕੁੜੀ ਦੇ ਕੇ ਖੂਹ ਵਿੱਚ ਨਹੀਂ ਸੁੱਟਣੀ, ਇਸ ਦਾ ਕੀ ਪਤਾ,ਕਦੋਂ ਪੀ ਕੇ ਕਿੱਥੇ ਲੇਟਿਆ ਰਹੇ
,ਪੜ੍ਹਾਈ ਨੂੰ ਚੱਟਣਾ,ਇੱਜ਼ਤ ਵੀ ਕੋਈ ਚੀਜ਼ ਹੁੰਦੀ ਹੈ।"
ਪਰ ਚੌਧਰੀ ਦੀ ਦੂਸਰੀ ਗੱਲ ਮੈਨੂੰ ਕੋਈ ਬਹੁਤੀ ਜਚੀ ਨਹੀਂ ਸੀ , ਇਹ ਡੇਰੇ ਜਾਣਾ ਸੂਰੁ ਕਰ ਦੇਵੇ ਫਿਰ ਸੋਚ ਸਕਦੇ ਹਾਂ,ਰਿਸ਼ਤੇ ਲਈ।
ਪਰ ਮੈਨੂੰ ਤਾਂ ਲੱਗਦਾ ਸੀ ਕਿ ਡੇਰੇ ਵਾਲੇ ਵੀ ਤਾਂ ਆਦਮੀ ਨੂੰ ਅਮਲੀ ਜਿਹਾ ਕਰ ਦਿੰਦੇ ਨੇ, ਜਿਸ ਦਾ ਅਸਰ ਖ਼ਤਮ ਹੋਣ ਤੇ ਨਹੀਂ ਆਉਂਦਾ ਹੈ, ਉਹ ਤਾਂ ਮਨੁੱਖ ਰੋਬੋਟ ਜਿਹਾ ਬਣ ਜਾਂਦਾ ਹੈ, ਉਹ ਆਲ਼ੇ ਦੁਆਲ਼ੇ ਤੋਂ ਸੁੱਧ ਬੁੱਧ ਗੁਆ ਬੈਠਦਾ ਹੈ । ਬੱਸ ਚੱਕਰ ਕੱਟਦਾ ਰਹਿੰਦਾ ਹੈ,ਉਨ੍ਹਾਂ ਵਿਚਾਰਾਂ ਵਿਚ ਉਸ ਦੀ ਸੋਚ ਵਿਚ ਕੁਝ ਨਵਾਂ ਦਾਖਲ ਨਹੀਂ ਹੋਣ ਦਿੰਦਾ।
ਉਹ ਤਾਂ ਸ਼ਬਦਾਂ ਦੇ ਜਾਲ ਵਿਚ ਇੰਜ ਫਸ ਜਾਂਦਾ ਹੈ, ਉਸੇ ਲੋਰ ਵਿਚ ਸਾਰਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੈ, ਬਿਨਾਂ ਕੁਝ ਲਏ, ਭਲਾ ਫਿਰ ਫ਼ਰਕ ਕੀ ਰਹਿ ਜਾਂਦਾ ਹੈ, ਸਾਡੇ ਪਿੰਡ ਦੇ ਸਰਪੰਚ ਦੇ ਖੇਤਾਂ ਵਿਚ ਕੰਮ ਕਰਨ ਜਾਂ ਉੱਥੇ ਜਾ ਕੇ ਕੰਮ ਕਰਨ ਦਾ।
ਪਰ ਮਹਿੰਦਰ ਨੇ ਜਦ ਨਿਰੰਜਨ ਦੇ ਵਿਆਹ ਦੀ ਗੱਲ ਚਲਾਈ ਸੀ, ਉਹ ਤਾਂ ਇਹੀ ਕਹਿੰਦਾ ਸੀ , ਕਿਉਂਕਿ ਇੱਕ ਪਾਸੇ ਦਾ ਹੋ ਤੁਰੇ ਜਾਣ ਨਾਲ ਕੋਈ ਬੰਦਾ, ਬੰਦਾ ਥੋੜ੍ਹਾ ਰਹਿ ਜਾਂਦਾ ਹੈ , ਜ਼ਿੰਦਗੀ ਦੇ ਰਾਹ ਚੰਗੇ ਮਾੜੇ ਨੂੰ ਸਮਝ ਕੇ ਤੁਰੇ ਨਾ ਕਿ ਉਸਦਾ ਹਿੱਸਾ ਬਣ ਕੇ , ਪਲ ਉਹੀ ਜਿਸ ਵਿਚ ਅਸੀਂ ਜੀਅ ਰਹੇ ਹੁੰਦੇ, ਅੱਗੇ ਪਿੱਛੇ ਵਾਲਾ ਕੋਈ ਚੰਗਾ ਮਾੜਾ ਨਹੀਂ ਹੁੰਦਾ । ਮਹਿੰਦਰ ਨੇ ਬੁੱਧ ਦੇ ਵਿਚਾਰਾਂ ਨੂੰ ਉਸ ਤੋਂ ਸੁਣਿਆ ਸੀ , ਅਜੇ ਵਿਚਾਰ ਪੱਖੋਂ ਦੂਰ ਸੀ ।
"ਪਰ ਮਜ਼ਾ ਤਾਂ ਤਦ ਜਦੋਂ ਬੰਦਾ ਵਿਚਕਾਰ ਹੋ ਤੁਰੇ ਦੋਨੋਂ ਪਾਸੇ ਵੱਲ ਵਹਿੰਦਾ ਰਹੇ ।" ਉਸ ਨੇ ਕਿਹਾ , ਫਿਰ ਕਿਸੇ ਕੋਲ ਬੈਠੇ ਨੇ ਕਿਹਾ, ਬਈ, ਚਾਰੇ ਪਾਸੇ ਕਿਉਂ ਨਹੀਂ?
ਪਰ ਉਸ ਦੀ ਯੋਗਤਾ ਨੂੰ ਇੱਕ ਪਾਸੇ ਰੱਖ ਜਦੋਂ ਚੌਧਰੀ ਨੇ ਕਿਹਾ ਸੀ ਕਿ ਇਹ ਤਾਂ ਮੁੰਡਾ ਸ਼ਰਾਬ ਪੀਂਦਾ ਹੈ, ਤਾਂ ਸਭ ਚੌਧਰੀ ਦੇ ਦੁਆਲੇ ਹੋ ਗਏ ਸਨ, ਤੁਹਾਨੂੰ ਅਜੇ ਇਹ ਨਹੀਂ ਪਤਾ ਕਿ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਜਾਂ ਰਾਤ ਦਿਨ ਉਸ ਦੁਨੀਆ ਵਿਚ ਰਹੇ , ਜਿੱਥੇ ਦੁਨੀਆ ਸਾਰੀ ਸੁੱਧ ਬੁੱਧ ਹੀ ਨਾ ਰਹੇ, ਘਰ ਦਾ ਖਿਆਲ ਰੱਖੇ ਬਗੈਰ ਆਪਣੇ ਹੀ ਅਗਲੇ ਜਨਮ ਨੂੰ ਸੁਧਾਰਨ ਦੀ ਗੱਲ ਕਰੇ ।" ਮੇਰੇ ਮਾਮੇ ਵਾਂਗੂੰ ,ਜਿਹੜਾ ਕਿੰਨੇ ਕਿੰਨੇ ਦਿਨ ਡੇਰੇ ਜਾ ਬੈਠਾ ਰਹਿੰਦਾ ਹੈ।“ਕੋਲ ਬੈਠੇ ਸੁਨੀਲ ਨੇ ਕਿਹਾ
ਫਿਰ ਉਸ ਨੇ ਕਿਹਾ,"ਇਹ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਬੰਦੇ ਦੇ ਗੁਣ ਨਹੀਂ ਉਹਦੀਆਂ ਆਦਤਾਂ ਤੇ ਜ਼ੋਰ ਦਿੰਦੇ ਹਨ,ਜਿਹੜੀਆਂ ਲੈ ਉਹ ਜੰਮਿਆ ਹੀ ਨਹੀਂ, ਪਰਿਵਾਰ ਤੇ ਆਲੇ ਦੁਆਲੇ ਦੇ ਸਮਾਜ ਨੇ ਸਿਖਾਈਆਂ ਹਨ।"
ਅਚਾਨਕ ਹੀ ਮੇਰਾ ਧਿਆਨ ਮਹਿੰਦਰ ਦੇ ਦੱਸੇ ਅਨੁਸਾਰ ਉਨ੍ਹਾਂ ਦਿਨਾਂ ਤੇ ਜਾ ਟਿਕਿਆ,ਜਦੋਂ ਇਕ ਵਾਰ ਉਸ ਨੇ ਲੰਮੇ ਵਾਲਾਂ ਦੇ ਨਾਲ ਦਾੜ੍ਹੀ ਵਧਾ ਉਹ ਓਸ਼ੋ ਦਾ ਚੇਲਾ ਬਣ ਗਿਆ , ਉਸ ਨੇ ਜਿੱਥੇ ਉਂਜ ਦੇ ਕੱਪੜਿਆਂ ਦੇ ਨਾਲ ਓਸ਼ੋ ਦੀ ਤਸਵੀਰ ਵਾਲਾ ਲੋਕਟ ਵੀ ਗਲੇ ਵਿਚ ਲਟਕਾ ਲਿਆ ਸੀ । ਮਹਿੰਦਰ ਓਸ਼ੋ ਦੀਆਂ ਕਿਤਾਬਾਂ ਪੜ੍ਹਨ ਲੱਗ ਪਿਆ। ਛੁੱਟੀਆਂ ਵਿਚ ਸ਼ਹਿਰ ਜਾ ਕੇ ਵਿਪਾਸਨਾ ਕੈਂਪ ਵਿੱਚ ਹਿੱਸਾ ਲੈਣ ਲੱਗਾ ਸੀ ।
ਸਾਰੇ ਸਾਥੀ ਉਸ ਦੀ ਇਸ ਹਰਕਤ ਤੋਂ ਹੈਰਾਨ ਸਨ , ਇਹ ਕਿੰਜ ਹੋ ਗਿਆ,ਜਿਹੜੀਆਂ ਗੱਲਾਂ ਇਸ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ਢੁਕਦੀਆਂ ਸਨ,ਇਹ ਖ਼ੁਦ ਉਨ੍ਹਾਂ ਵੱਲ ਕਿੱਦਾਂ ਝੁਕ ਗਿਆ।
ਉਹ ਤਾਂ ਓਸ਼ੋ ਦੇ ਅਸਲੀ ਚੇਲਿਆਂ ਨੂੰ ਮਾਤ ਪਾਉਣ ਲੱਗ ਪਿਆ ਸੀ,ਸਾਥੀ ਵੀ ਦੱਸਦੇ ਹਨ , ਜਿਸ ਤਰ੍ਹਾਂ ਉਹ ਪ੍ਰਵਚਨ ਕਰਦਾ ਸੀ, ਪਰ ਹਰ ਕੋਈ ਹੈਰਾਨ ਸੀ , ਉਸ ਨੇ ਦੱਸਿਆ ਸੀ ਇਹ ਉਦੋਂ ਹੋਇਆ, ਜਦੋਂ ਉਸ ਦੇ ਮਨ ਨੂੰ ਪਾਰਟੀ ਵਲੋਂ
ਚੋਣ ਲਈ ਬਿਨ੍ਹਾ ਕਿਸੇ ਕਾਰਨ ਦੱਸੇ ਨਾਂ ਵਾਪਸ ਲੈਣ ਲਈ ਕਿਹਾ ਸੀ, ਜਦੋਂ ਉਸ ਨੇ ਮੀਟਿੰਗ ਵਿਚ ਬੱਸ ਇਨ੍ਹਾਂ ਹੀ ਤਾਂ ਕਿਹਾ ਸੀ," ਮਾਸਟਰ ਲੱਭੂ ਨੂੰ ਉਸਦੇ ਬਣਦੀ ਥਾਂ ਯੂਨੀਅਨ ਵਿੱਚ ਦੇਣੀ ਚਾਹੀਦੀ ਹੈ।" ਉਸ ਨੇ ਸਭ ਨੂੰ ਖੁੱਲ ਕੇ ਕਹਿ ਦਿੱਤਾ ਸੀ ,ਜਿਸ ਤਰ੍ਹਾਂ ਨੀਲੀ ਹਨੇਰੀ ਝੁੱਲ ਰਹੀ ਹੈ, ਬਹੁਤ ਸਾਰੇ ਮੁਲਾਜ਼ਮ ਨੀਲੇ ਝੰਡੇ ਵੱਲ ਚਲੇ ਜਾਣਗੇ ਅਤੇ ਅਗਰ ਅਜਿਹਾ ਹੋ ਗਿਆ ਤਾਂ ਯੂਨੀਅਨ ਦਾ ਅਤੇ ਵਿਚਾਰਧਾਰਾ ਦੋਨਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ,ਉਸ ਨੂੰ ਆਪਣੇ ਪਹਿਲੇ ਲੋਕਾਂ ਦੀ ਕੀਤੀ ਮਿਹਨਤ ਯਾਦ ਆ ਰਹੀ ਸੀ ,ਖਾਸ ਕਰਕੇ ਉਹ
ਦੁਕਾਨ ਜਿੱਥੇ ਫਤੂਹੀ ਵਾਲਾ ਬਾਬਾ , ਸਾਰਿਆ ਨੂੰ ਇੱਕ ਥਾਂ ਇਕੱਠੇ ਕਰ ਜਿਵੇਂ ਉਨ੍ਹਾਂ ਨੇ ਯੂਨੀਅਨ ਖੜ੍ਹੀ ਕੀਤੀ ਸੀ?
ਇਸ ਤਰ੍ਹਾਂ ਜੀ ਇੱਕ ਵਾਰੀ ਚਲੇ ਗਿਆ ਨੂੰ ਵਾਪਸ ਲਿਆਇਆ ਨਹੀਂ ਜਾ ਸਕੇਗਾ।
ਪਰ ਯੂਨੀਅਨ ਦੇ ਲੀਡਰ ਨੇ ਉਸ ਦੇ ਵਿਚਾਰਾਂ ਵੱਲ ਕੋਈ ਧਿਆਨ ਨਾ ਦਿੱਤਾ, ਉਸ ਨੂੰ ਮੁਲਾਜ਼ਮਾਂ ਦੀ ਸਾਂਝੀ ਕਮੇਟੀ ਦੀਆਂ ਮੀਟਿੰਗਾਂ ਵਿਚ ਵੀ ਬੁਲਾਉਣਾ ਬੰਦ ਕਰ ਦਿੱਤਾ ਸੀ।ਬਾਕੀ ਸਾਥੀ ਕਹਿੰਦੇ ਲੀਡਰ ਨੂੰ ਮਹਿੰਦਰ ਤੋਂ ਡਰ ਲੱਗਣਾ ਸੂਰੁ ਹੋ ਗਿਆ ਸੀ, ਜਿਵੇਂ ਮਹਿੰਦਰ ਯੂਨੀਅਨ ਵਿਚ ਵਿਚਰ ਰਿਹਾ ਤੇ ਹਰ ਇੱਕ ਲਈ ਡਟ ਕੇ ਖੜ੍ਹ ਜਾਂਦਾ ਹੈ , ਅਤੇ ਮੈਂਬਰਸ਼ਿਪ ਵਧਾਉਣ ਤੇ ਇਲਾਕੇ ਦੇ ਹਰ ਸਕੂਲ ਤੱਕ ਲਿਜਾਉਣ ਲਈ ਪੂਰੀ ਵਾਹ ਲਾ ਦਿੱਤੀ ਸੀ,ਜਿਵੇਂ ਉਹ ਯੂਨੀਅਨ ਮੈਂਬਰਾਂ ਵਿੱਚ ਪਾਪੂਲਰ ਹੋ ਰਿਹਾ ਸੀ ਤਾਂ,ਲੀਡਰ ਨੂੰ ਲੱਗਾ ਕਿ ਇਹ ਉਸ ਲਈ ਖ਼ਤਰਾ ਪੈਦਾ ਕਰ ਦੇਵੇਗਾ।
ਕੁਝ ਵਰ੍ਹਿਆਂ ਬਾਦ ਜਦੋਂ ਇੱਕ ਫਿਰ ਪਾਰਟੀ ਦੀ ਵੰਡ ਹੋਈ ਤੇ ਨਵੀਂ ਪਾਰਟੀ ਦਾ ਜਨਮ ਹੋਇਆ ਤੇ ਨਾਲ ਹੀ ਮਹਿੰਦਰ ਫਿਰ ਨਵੀਂ ਬਣੀ ਯੂਨੀਅਨ ਦਾ ਹਿੱਸਾ ਬਣਾ ਗਿਆ ,
ਇਸ ਤਰ੍ਹਾਂ ਪਿਛਲੇ ਸਾਲਾਂ ਤੋਂ ਕਿੰਨੀਆਂ ਹੀ ਵੰਡਾਂ ਹੁੰਦੀਆਂ ਵੇਖੀਆਂ ਸੀ,ਇਲਾਕੇ ਦੇ ਲੋਕਾਂ, ਪਰ ਇੱਕ ਮੰਜ਼ਿਲ ਪਾਉਣ ਲਈ ਰਾਹ ਹੋਰ ਵੱਖਰੇ ਹੁੰਦੇ ਗਏ। ਜਿੱਥੇ ਆਪਸੀ ਸਬੰਧ ਕਮਜ਼ੋਰ ਹੋਏ , ਉੱਥੇ ਗਿਣਤੀ ਤੇ ਵੀ ਬਹੁਤ ਵੱਡਾ ਅਸਰ ਪਿਆ,ਜਿਹੜੇ ਲੋਕ ਵੋਟਾਂ ਦੀ ਰਾਜਨੀਤੀ ਤੇ ਯਕੀਨ ਨਹੀਂ ਕਰਦੇ , ਉਹ ਤਾਂ ਕਹਿੰਦੇ ਹੁੰਦੇ ਸੀ , "ਗਿਣਤੀ ਨਾਲੋਂ ਵਿਚਾਰਾਂ ਤੇ ਪਹਿਰਾ ਦੇਣਾ ਜ਼ਰੂਰੀ ਹੁੰਦਾ ਹੈ।"ਪਰ ਲੋਕ ਤਾਂ ਮਿਲੀਆਂ ਵੋਟਾਂ ਤੋਂ ਹੀ ਅੰਦਾਜ਼ਾ ਲਗਾਉਂਦੇ ਸਨ,ਪਰ ਉਹ ਤਾਂ ਹੁਣ ਹਜ਼ਾਰਾਂ ਤੋਂ ਸੈਂਕੜਿਆਂ ਵਿਚ ਆ ਗਈ ਸੀ ।
ਇਸ ਤਰ੍ਹਾਂ ਕਦੇ ਗੂੜ੍ਹੇ ਮੰਨੇ ਜਾਂਦੇ ਰਿਸ਼ਤੇ ਵੀ ਇੰਝ ਹੀ ਟੁੱਟ ਜਾਂਦੇ ਹਨ, ਅਤੇ ਰਿਸ਼ਤੇ ਨਜ਼ਰ ਨਾਲ ਨਜ਼ਰ ਮਿਲਾਉਣ ਜੋਗੇ ਵੀ ਨਹੀਂ ਰਹਿੰਦੇ, ਕੋਈ ਗੱਲ ਤਾਂ ਹੁੰਦੀ ਹੈ, ਵਿਚਾਰਾਂ ਸੰਗ ਹਉਮੈ ਵੀ ਤਾਂ ।
ਕਈ ਵਾਰ ਮੈ ਅਜਿਹੀ ਬਹਿਸ ਤੋਂ ਉਕਤਾ ਜਾਂਦਾ , ਸੋਚਦਾ ਹਰ ਮਸਲੇ ਦਾ ਹੱਲ ਜਲਦੀ ਕਿਉਂ ਨਹੀਂ ਨਿਕਲਦਾ ? ਅੱਜ ਕੱਲ੍ਹ ਲੋਕਾਂ ਕੋਲ ਭਲਾ ਇਨ੍ਹਾਂ ਸਮਾਂ ਤੇ ਹੌਸਲਾ ਕਿੱਥੇ ਹੈ ? ਉਹ ਸਾਲਾਂ ਬੱਧੀ ਸੰਘਰਸ਼ ਕਰਦੇ ਰਹਿਣ ।
ਮਹਿੰਦਰ ਕਹਿੰਦਾ ਹੁੰਦਾ ਸੀ , “ਸ਼ਾਇਦ ਉਹ ਰਾਜਨੀਤੀਵਾਨ ਨਹੀਂ ਤੇ ਉਨ੍ਹਾਂ ਵਾਂਗ ਰਾਜਨੀਤੀ ਕਰ ਵੀ ਨਹੀਂ ਸਕਦਾ, ਜਦੋਂ ਕੋਈ ਬਰਾਬਰ ਖੜ੍ਹਨ ਲੱਗਦਾ ਹੈ , ਉਸ ਦਾ ਸਾਥ ਲੈਣ ਦੀ ਜਗ੍ਹਾ ਜਥੇਬੰਦੀ ਤੋੜ ਢਾਈ ਇੱਟ ਦੀ ਨਵੀਂ ਮਸੀਤ ਬਣਾ ਲਈ ਜਾਂਦੀ ਹੈ, ਅਤੇ ਫਿਰ ਉਮਰ ਭਰ ਲਈ ਉਸ ਨੂੰ ਮਰਜ਼ੀ ਨਾਲ ਚਲਾਉਂਦੇ ਰਹੋ ।“
ਪਰ ਮਹਿੰਦਰ ਇੰਝ ਕਿੱਦਾਂ ਕਰ ਸਕਦਾ ਸੀ, ਉਹ ਕਲਾਕਾਰ , ਅਤੇ ਰਾਜਨੀਤੀ ਵਿੱਚ ਫ਼ਰਕ ਹੁੰਦਾ ਹੈ , ਹਰ ਕੋਈ ਵੰਡ ਕਰਕੇ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ,ਅਤੇ ਆਪਣੇ ਆਪ ਨੂੰ ਦੂਸਰੇ ਤੋਂ ਵਧੀਆ ਬਣਾ ਕੇ ਦੱਸਣ ਦੀ ਕੋਸ਼ਿਸ਼ ਵਿਚ ਜੋ ਕੁਝ ਕੋਲ ਵਾਲਾ ਵੀ ਗੁਆ ਬੈਠਦੇ ਹਨ। ਬੱਸ ਫਿਰ ਲੀਡਰੀ ਦਾ ਢੰਡੋਰਾ ਪਿੱਟਦਾ ਰਹਿੰਦਾ ਹੈ।
ਅਗਰ ਪਾਰਟੀ ਇੱਕ ਰਹਿੰਦੀ ਤਾਂ ਉਸ ਲੀਡਰ ਕਦ ਬਣ ਸਕਣਾ ਸੀ।
ਕਿਉਂਕਿ ਜਿਹੜਾ ਇੱਕ ਵਾਰੀ ਪ੍ਰਧਾਨ ਬਣ ਜਾਂਦਾ ਹੈ,ਉਹ ਫਿਰ ਪ੍ਰਧਾਨਗੀ ਨਹੀਂ ਛੱਡਦਾ ਹੈ।
ਇਨ੍ਹਾਂ ਸੋਚਾਂ ਵਿਚ ਹੀ ਨਿਰੰਜਨ ਦਾ ਪਿੰਡ ਆ ਗਿਆ,ਉਸ ਨੂੰ ਨਾਲ ਲੈ ਅਸੀਂ ਮਹਿੰਦਰ ਦੇ ਪਿੰਡ ਵੱਲ ਨੂੰ ਚੱਲ ਪਏ,
ਕੁਝ ਚਿਰ ਮੇਰੇ ਮਨ
ਦੇ ਚੁੱਪ ਰਹਿਣ ਤੋਂ ਬਾਅਦ ਉਸੇ ਨੇ ਹੀ ਫਿਰ ਘੇਰ ਲਿਆ ਸੀ, ਮਹਿੰਦਰ ਕਹਿੰਦਾ ਹੁੰਦਾ ਸੀ ,"ਅਸੀਂ ਇਕੱਠਿਆਂ ਹੀ ਜਥੇਬੰਦੀ ਲਈ ਕੰਮ ਕਰਨਾ ਸ਼ੁਰੂ ਕੀਤਾ ਸੀ । ਜਿਸ ਤਰ੍ਹਾਂ ਪਾਰਟੀ ਵਾਲੇ ਸਕੁਲਿੰਗ ਕਰਦੇ ਸਨ ,ਉਸ ਨਾਲ ਉਹ ਵੀ ਵਿਚਾਰਾਂ ਦੀ ਭੱਠੀ ਵਿਚ ਤਪ ਅਜਿਹਾ ਕੁੰਦਨ ਬਣ ਗਿਆ ਸੀ , ਜਿਸ ਦੀ ਚਰਚਾ ਸਾਰੇ ਪਾਸੇ ਫੈਲ ਗਈ ਸੀ।ਇੱਕ ਵਾਰੀ ਨੌਜਵਾਨ ਸਭਾ ਦਾ ਇਜਲਾਸ ਹੋ ਰਿਹਾ ਸੀ ਉਸ ਸਮੇਂ ਉਹ ਪਹਿਲੀ ਵਾਰ ਬਤੌਰ ਆਬਜ਼ਰਵਰ ਵਜੋਂ ਇਜਲਾਸ ਵਿਚ ਸ਼ਾਮਿਲ ਹੋਇਆ ਸੀ ।"
ਉਦੋਂ ਉਹ ਹੈਰਾਨ ਹੋਇਆ ਸੀ,ਕਿ ਕਿਵੇਂ ਜਾਤੀ ਆਧਾਰਿਤ ਵਿਚਾਰ ਵੀ ਮਨੁੱਖ ਨੂੰ ਵੰਡ ਦਿੰਦੇ ਹਨ ,ਹੱਕਾਂ ਨਾਲੋਂ ਜਾਤੀ ਆਧਾਰਿਤ ਜਥੇਬੰਧੀਆਂ
ਤਾਂ ਵੰਡ ਨੂੰ ਵਧਾਉਂਦੀਆਂ ਹਨ , ਪਰ ਉਦੋਂ ਇਕ ਵੱਖਰੀ ਆਵਾਜ਼ ਇਸ ਵੱਲੋਂ ਵੀ ਆਈ ਸੀ,ਕਿ ਅਸੀਂ ਚਾਹੁੰਦੇ ਹਾਂ ਕਿ ਸ਼ਕਤੀ ਖਿੱਲਰੇ ਨਾ ਇਸ ਲਈ ਸਮਾਜ ਦੇ ਹਰ ਹਿੱਸੇ ਦੀ ਨਬਜ਼ ਦੀ ਰਫ਼ਤਾਰ ਸਮਝੀ ਜਾਵੇ, ਉਸ ਅਨੁਸਾਰ ਯੂਨੀਅਨ ਚਲਾਈ ਜਾਵੇ। ਇਸ ਤਰ੍ਹਾਂ
ਗੱਲਾਂ ਕਰਦੇ ਹੋਏ ਅਸੀਂ ਕੁਝ ਚਿਰਾਂ ਬਾਅਦ ਮਹਿੰਦਰ ਦੇ ਪਿੰਡ ਦੀ ਜੂਹ ਵਿੱਚ ਵੜ ਧਰਮਸਾਲਾ ਵਾਲੀ ਗਰਾਊਂਡ ਵੱਲ ਕਾਰ ਘੁਮਾ ਲਈ ਤਾਂ ਬਹੁਤ ਸਾਰੇ ਲੋਕ ਹੱਥਾਂ ਵਿੱਚ ਜਥੇਬੰਦੀਆਂ ਦੇ ਝੰਡੇ ਲਈ ਕੋਲੋਂ ਦੀ ਲੰਘਦੇ ਅਸਮਾਨ ਗੁੰਜਾਊ ਨਾਅਰੇ ਲਾ ਰਹੇ ਸਨ।
ਸ਼ਰਧਾਂਜਲੀ ਸਮਾਰੋਹ ਵਿਚ ਲਾਲ ਦੇ ਨਾਲ ਨੀਲੇ ਅਤੇ ਹੋਰ ਰੰਗਾਂ ਦੇ ਝੰਡੇ ਵੀ ਨਜ਼ਰ ਆ ਰਹੇ ਸਨ । ਇਨ੍ਹਾਂ ਦੇ ਗਰੁੱਪ ਤੋਂ ਵੱਖਰਾ ਹੋਇਆ ਲੀਡਰ ਵੀ ਆਇਆ ਸੀ ।
ਅਜਿਹਾ ਇਕੱਠ ਮੈ ਇੱਕ ਵਾਰ ਉਦੋਂ ਦੇਖਿਆ ਸੀ,ਜਦੋਂ ਇਸ ਸ਼ਾਂਤ ਇਲਾਕੇ ਵਿੱਚ ਵੀ ਰਾਜ ਦੀ ਬਲਦੀ ਅੱਗ ਦਾ ਅਸਰ ਨਜ਼ਰ ਆਇਆ ਸੀ ,ਜਦੋਂ ਲੋਕਾਂ ਦੇ ਹੱਕ ਵਿੱਚ ਖੜ੍ਹਨ ਵਾਲੇ ਲੋਕ ਵੀ ਇਸ ਅੱਗ ਵਿਚ ਝੋਕ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਇਸ ਇਲਾਕੇ ਦਾ ਰਾਜਨੀਤਕ ਲੀਡਰ ਵੀ ਕਤਲ ਹੋ ਗਿਆ ਸੀ, ਪਰ ਉਹ ਤਾਂ ਰਾਜਨੀਤਕ ਲੀਡਰ ਸੀ, ਪਰ ਮਹਿੰਦਰ ਤਾਂ ਇੱਕ ਆਮ ਜਿਹਾ ਮੁਲਾਜ਼ਿਮ ਲੀਡਰ ਵੀ ਨਹੀਂ ਸੀ।
ਇਕ ਵਾਰੀ ਯੂਨੀਅਨ ਦਾ ਬਲਾਕ ਪ੍ਰਧਾਨ ਬਣਿਆ ਸੀ ,ਮੂੰਹ ਤੇ ਗੱਲ ਕਹਿਣ ਦੀ ਆਦਤ ਸੀ, ਉਹਨਾਂ ਵੀ
ਅੱਗੋਂ ਨੇ ਉਸ ਨੂੰ ਦੁਬਾਰਾ ਚੋਣ ਲੜਨ ਦਾ ਮੌਕਾ ਨਹੀਂ ਦਿੱਤਾ ਸੀ।
ਪਰ ਉਸ ਨੇ ਲੋਕਾਂ ਦੇ ਕੰਮ ਆਉਣ ਤੋਂ ਕਦੇ ਕੰਨੀਂ ਨਹੀਂ ਕਤਰਾਈ ਸੀ, ਭਾਵੇਂ ਕਿਸੇ ਜ਼ਖ਼ਮੀ ਨੂੰ ਹਸਪਤਾਲ ਪੁਚਾਉਣਾ ਹੋਵੇ ਜਾਂ ਉਸ ਲਈ ਖ਼ੂਨ ਦਾ ਪ੍ਰਬੰਧ ਕਰਨਾ ਹੋਵੇ , ਅੱਜ ਜਿਸ ਤਰ੍ਹਾਂ ਲੋਕ ਵਹੀਰਾਂ ਘੱਟ ਆ ਰਹੇ ਸਨ,ਤਾਂ ਮੈਨੂੰ ਲੱਗਾ ਉਹ ਕਿਸੇ ਰਾਜਨੀਤਕ ਲੀਡਰ ਨਾਲੋਂ ਲੋਕਾਂ ਦੇ ਜੀਵਨ ਵਿਚ ਸਾਥ ਦੇਣ ਵਾਲਾ ਲੀਡਰ ਸੀ , ਕੇਵਲ ਪਾਵਰ ਹੀ ਲੀਡਰ ਨਹੀਂ ਬਣਾਉਂਦੀ, ਲੋਕਾਂ ਦੇ ਤੁਸੀਂ ਕਿੰਨੇ ਨੇੜੇ ਹੋ ,ਇਸ ਤੇ ਵੀ ਨਿਰਭਰ ਕਰਦਾ ਹੈ,ਕਿ ਤੁਸੀਂ
ਕਿਸੇ ਦੇ ਕਦੇ ਕੰਮ ਵੀ ਆਏ ਹੋ ਕਿ ਨਹੀਂ, ਇਕੱਠ ਵਿਚੋਂ ਦੀ ਲੰਘ ਕਿ ਅਸੀਂ ਪਹਿਲਾਂ ਸਿੱਧੇ ਉਨ੍ਹਾਂ ਦੇ ਘਰ ਗਏ, ਘਰ ਦੇ ਜੀਆਂ ਨਾਲ ਦੁੱਖ ਸਾਂਝਾ ਕੀਤਾ ।
ਕਦੋਂ ਸੋਚਿਆ ਸੀ , ਉਸਦਾ ਇਸੇ ਉਮਰੇ ਹੀ ..... । ਗੱਲ ਚੱਲ ਰਹੀ ਸੀ ।
“ਇਹ ਸਭ ਕੁਝ ਕਿੰਝ ਹੋ ਗਿਆ”, ਮੈ ਪੁੱਛਿਆ
“ ਕੀ ਹੋਣਾ ਸੀ”, ਪ੍ਰਦੀਪ ਨੇ ਨਵੀਂ ਨਵੀਂ ਗੱਡੀ ਲਿਆਂਦੀ ਸੀ। ਅਗਲੀ ਸੀਟ ਤੇ ਬੈਠੇ। ਉਸਦਾ ਛੋਟਾ ਮੁੰਡਾ ਕਾਰ ਚਲਾ ਰਿਹਾ ਸੀ, ਕਿਤੋਂ ਸਿੱਖੀ ਤਾਂ ਹੈ,ਨਹੀਂ ਸੀ , ਪਰ ਸੜਕ ਤੇ ਲੈ ਨਿਕਲਿਆ, ਅਚਾਨਕ ਉਸ ਨੇ ਜ਼ੋਰ ਦੀ ਬਰੇਕ ਲਗਾ ਦਿੱਤੀ, ਅਤੇ ਇਨ੍ਹਾਂ ਦਾ ਸਿਰ ਅੱਗੇ ਜਾ ਵਜਿਆ ਸੀ, ਹਸਪਤਾਲ
ਦਿਖਾਇਆ ਉਨ੍ਹਾਂ ਨੇ ਦਾਖਲ ਕਰ ਲਿਆ, ਕਹਿੰਦੇ
ਸਿਰ ਦੀ ਸੱਟ ਤਾਂ ਘੱਟ ਹੈ, ਧੋਣ ਦੇ ਮਣਕਿਆਂ ਤੇ ਸੱਟ ਲੱਗਣ ਨਾਲ ਧੋਣ ਇਕ ਪਾਸੇ ਲੁੜ੍ਹਕ ਗਈ ਸੀ, ਉਦੋਂ ਦਾ ਇਲਾਜ ਚੱਲ ਰਿਹਾ ਸੀ, ਪਰ ਹਾਲਤ ਦਿਨੋੰ ਦਿਨ ਵਿਗੜਦੀ ਗਈ , ਜਿਸ ਦਿਨ ਤੁਸੀਂ ਮਿਲ ਕੇ ਗਏ
, ਬੱਸ ਉਸ ਦਿਨ ਹੀ ਅੱਖਾ ਖੋਲੀਆਂ ਸੀ , ਉਸ ਤੋਂ
ਬਾਅਦ ਜਿਹੜੀ ਬਹੋਸ਼ੀ ਆਈ , ਫਿਰ ਉਸ ਤੋਂ ਬਾਅਦ ਕੋਈ ਮੋੜਾ ਨਹੀ ਪਿਆ ।"
ਇਹ ਗੱਲ ਕਹਿੰਦਾ ਕਹਿੰਦਾ,ਉਹ ਭੁੱਬਾਂ ਮਾਰਨ ਲੱਗ ਪਿਆ। ਉੱਥੇ ਬੈਠਿਆਂ ਨਹੀਂ ਜਾ ਰਿਹਾ ਸੀ ,ਜਿਹੜਾ ਸਾਡਾ ਸਾਂਝਾ ਦੋਸਤ ਨਿਰੰਜਨ ਰਸਤੇ ਵਿੱਚੋਂ ਨਾਲ ਹੋ ਲਿਆ ਸੀ ,ਉਸ ਨੇ ਮੈਨੂੰ ਕਿਹਾ, “ ਗੱਲਾਂ ਸੁਣ ਕਿ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ, ਮੇਰਾ ਮਨ ਬੁਝਾ ਹੋਇਆ ਹੈ ।“
ਬੱਸ ਉਸ ਬਾਰੇ ਹੀ ਸੋਚੀ ਜਾ ਰਿਹਾ ਸੀ , ਕਿੰਨੇ ਗੁਣਾਂ ਦਾ ਮਾਲਕ ਸੀ, ਪੇਂਟਰ ਬਣਨਾ ਚਾਹੁੰਦਾ ਸੀ ,ਸ਼ਹਿਰ ਜਾ ਕੇ ਇਸ ਨੇ ਪੇਂਟਿੰਗ ਦੀ ਪੜ੍ਹਾਈ ਵੀ ਕੀਤੀ । ਪਰ ਨੌਕਰੀ ਇਹ ਮਿਲਣ ਕਾਰਨ ਉਸ ਤਰਫ਼ ਧਿਆਨ ਘੱਟ ਗਿਆ , ਸੋੰਕ ਮਨ ਵਿਚ ਦੱਬਿਆ ਹੀ ਰਹਿ ਗਿਆ ਸੀ । ਪਰ ਫਿਰ ਵੀ ਉਹ ਸਕੂਲ ਦੀਆਂ ਕੰਧਾਂ ਤੇ ਚਿੱਤਰਕਾਰੀ ਤੇ ਸਲੋਗਨ ਲਿਖ ਕੇ ਚਸ ਪੂਰਾ ਕਰ ਲੈਂਦਾ ਸੀ ।
ਜਿਸ ਵੀ ਸਕੂਲ ਵਿਚ ਉਹ ਰਿਹਾ ਉਸਦੇ ਕੋਸ਼ਿਸ਼ ਹੁੰਦੀ ਕਿ ਸਕੂਲ ਸੁੰਦਰ ਲੱਗੇ , ਕਈਆਂ ਸਕੂਲਾਂ ਵਿਚ ਕੰਧਾਂ ਦੀ ਪੇਂਟਿੰਗ ਦੇ ਨਾਲ ਹੀ ਫੁੱਲਾਂ ਵਾਲੀਆਂ ਕਿਆਰੀਆਂ,ਤੇ ਸੁੰਦਰ ਗਰਾਊਂਡ ਰੱਖਣਾ ,ਉਸ ਦੀ ਪਹਿਲੀ ਤਰਜ਼ੀਹ ਹੁੰਦੀ ਸੀ , ਅਤੇ
ਉਹ ਜਿੱਥੇ ਜਿੱਥੇ ਰਿਹਾ ਉਨ੍ਹਾਂ ਨੂੰ ਕਈ ਵਾਰ ਇਨਾਮ ਵੀ ਮਿਲ ਚੁੱਕੇ ਸਨ।
ਕਈ ਵਾਰ ਉਸ ਨੇ ਆਪ ਵੀ ਕਿਹਾ ਸੀ , “ਜੇ ਕਰ ਨੌਕਰੀ ਨਾ ਮਿਲੀ ਹੁੰਦੀ,ਲੱਡੂ ਵੀ ਜਲਦੀ
ਖਾਣ ਨੂੰ ਨਹੀਂ ਮਿਲਣਾ ਸੀ , ਤਾਂ ਸ਼ਾਇਦ ਉਹ ਆਰਟਿਸਟ ਦੇ ਤੌਰ ਤੇ ਹੋਰ ਵੀ ਵਧੀਆ ਕੰਮ ਕਰ ਸਕਦਾ ਸੀ।“
ਕਿੰਨੇ ਵਾਰੀ ਉਸ ਨੇ ਆਪਣੇ ਸਕੂਲ ਵਿਚ ਫੰਕਸ਼ਨ ਕਰਵਾਏ ਸਨ।
ਅੱਜ ਪਤਾ ਨਹੀਂ, ਕਿਉਂ ਲੋਕਾਂ ਵਲੋਂ ਕੀਤੇ ਕੰਮ ਜਿਆਦਾ ਯਾਦ ਆ ਰਹੇ ਸਨ । ਮੈ ਡਿਉਟੀ ਤੋਂ
ਬਾਅਦ ਨਿਰੰਜਨ ਨਾਲ ਜਦੋਂ ਵੀ ਉਸਦੇ ਘਰ ਆਉਣਾ, ਮੇਰੇ ਲਈ ਉਸਨੇ ਗੁੜ ਦੀ ਚਾਹ ਖ਼ਾਸ ਤੌਰ ਤੇ ਬਣਾ ਕੇ ਪਿਲਾਉਣੀ , ਕਹਿੰਦਾ ਹੁੰਦਾ ਸੀ , “ ਇਹ ਸ਼ਹਿਰੀਏ ਤਾਂ ਖੰਡ ਦੀ ਪੀਂਦੇ ਨੇ , ਕਦੀ ਗੁੜ ਦੀ ਚਾਹ ਵੀ ਪੀ ਕਿ ਵੇਖਣ , ਕਿੰਨਾ ਸਵਾਦ ਆਉਂਦਾ ਹੈ ।” ਮੈ ਜਿਨ੍ਹਾਂ ਚਿਰ ਇੱਥੇ ਨੋਕਰੀ ਕੀਤੀ, ਮੇਰੇ ਮੁਲਾਜ਼ਿਮ
ਨੇ ਵੀ ਹਮੇਸ਼ਾ ਹੀ ਗੁੜ ਦੀ ਚਾਹ ਬਣਾ ਪਿਲਾਈ, ਇਸ ਲਈ ਉਸ ਨੇ ਕਦੇ ਵੀ ਕਿਸੇ ਸਟਾਫ
ਮੈਬਰ ਨੂੰ ਪੈਸੇ ਵੀ ਇਕੱਠੇ ਕਰਨ
ਦਿੱਤੇ ਸੀ , ਭਾਵੇਂ ਦੁਕਾਨ ਤੋਂ ਵੀ ਚਾਹ ਕਿਉਂ ਨਾ ਪੀਤੀ ਹੋਵੇ ?
ਅੱਜ ਉਸ ਦੇ ਅੰਤਿਮ ਅਰਦਾਸ ਦੀ ਜਗ੍ਹਾ ਮਹਿੰਦਰ ਦੀ ਯਾਦ ਵਿੱਚ ਇਲਾਕੇ ਭਰ ਦੇ ਸਾਥੀਆਂ ਨੇ ਸ਼ਰਧਾਂਜਲੀ ਫੰਕਸ਼ਨ ਰੱਖਿਆ ਸੀ । ਕਿਸੇ ਤਰ੍ਹਾਂ ਦਾ ਪਾਠ ਜਾਂ ਮੰਤਰ ਨਹੀਂ ਪੜ੍ਹੇ ਗਏ,ਦੋ ਵਜੇ ਦਾ ਸਮਾਂ ਹੋ ਰਿਹਾ ਸੀ , ਲੋਕ ਛੋਟੀਆਂ
ਛੋਟੀਆਂ ਪੰਗਡੰਡੀਆਂ ਉੱਚੀਆਂ ਨੀਵੀਆਂ ਥਾਵਾਂ ਤੋ ਲਾਈਨਾਂ ਬਣਾ ਨਾਅਰੇ ਮਾਰਦੇ
ਹੋਏ ਅਜੇ ਵੀ ਪਹੁੰਚ ਰਹੇ ਸਨ, ਸਕੂਲ ਦੀ ਗਰਾਊਂਡ ਵਿੱਚ ਕਨਾਤਾਂ ਦਾ ਤਿਆਰ ਕੀਤਾ ਪੰਡਾਲ
ਭਰਦਾ ਜਾ ਰਿਹਾ ਸੀ। ਭਰਾਤਰੀ ਜਥੇਬੰਦੀਆਂ ਦੇ ਲੀਡਰ ਵੀ ਪਹੁੰਚ ਰਹੇ ਸਨ ,
ਪੰਡਾਲ ਵਿੱਚ ਆ ਕੇ ਹਰ ਕੋਈ ਜਿੱਥੇ ਥਾਂ ਮਿਲਦਾ ਆ ਕੇ ਬੈਠ ਰਿਹਾ ਸੀ। ਜਿਸ ਤਰ੍ਹਾਂ ਲੋਕਾਂ ਦੀ ਸ਼ਮੂਲੀਅਤ ਸੀ , ਉਸ ਤੋਂ ਉਸਦਾ ਲੋਕਾਂ ਵਿੱਚ ਮੇਲ ਦਾ ਪਤਾ ਲਗਾਉਣਾ ਸੌਖਾ ਬਣ ਰਿਹਾ ਸੀ ।ਪੰਡਾਲ ਦੇ ਆਸੇ ਪਾਸੇ ਵਿੱਚ ਜਥੇਬੰਦੀ ਦੇ ਝੰਡਿਆਂ ਨਾਲ ਕਈ ਤਰ੍ਹਾਂ ਦੇ ਸਲੋਗਨ ਵੀ ਲਿਖੇ ਹੋਏ ਸਨ । ਸਕੂਲ ਵਿਚੋਂ ਡਾਇਸ ਲਿਆ ਕੇ ਪੰਡਾਲ ਵਿਚ ਰੱਖ ਦਿੱਤਾ ਸੀ । ਜਿਸ ਤੇ
ਲਿੱਖਿਆ ਸੀ , ਪਿਤਾ ਜੀ ਯਾਦ ਵਿਚ ਭੇਟ , ਭੇਟ ਕਰਤਾ। ਸਾਰਾ ਮਹੌਲ ਉਦਾਸੀ ਭਰਿਆ ਤਾਂ ਸੀ , ਪਰ ਇਨਕਲਾਬੀ ਨਾਅਰੇ ਹਰ ਵਕਤਾ ਦੇ ਬੋਲਣ ਤੋਂ ਬਾਅਦ ਉਸ ਨਾਲ ਸਬੰਧਿਤ ਵੀ ਰੁਕ ਰੁਕ ਕੇ ਲੱਗ ਰਹੇ ਸਨ।
ਕੁਝ ਮੁਲਾਜ਼ਮ ਤੇ ਇਲਾਕੇ ਦੇ ਮੁਹਤਬਰ ਲੋਕ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸਟੇਜ ਤੋਂ ਬੋਲ ਪੰਡਾਲ
ਵਿਚ ਜਾ ਚੁੱਕੇ ਸਨ । ਉਨ੍ਹਾਂ ਦੇ
ਲੈਕਚਰ , ਉਸ ਦੀ ਜਥੇਬੰਧੀ ਨੂੰ ਦੇਣ ਬਾਰੇ ਸੀ,
ਜਦੋ ਸ੍ਟੇਜ਼ ਤੋਂ ਮੇਰਾ ਨਾਂ ਬੋਲਿਆ ਗਿਆ ਤਾਂ ਮੇਰੀਆਂ ਨਮ ਅੱਖਾਂ ਵਿਚ ਅੱਥਰੂ ਆਪਣਾ ਰਾਹ
ਬਣਾਉਣ ਲੱਗੇ , ਇਸ ਤੋ ਪਹਿਲਾੰ ਵੀ ਮੇਰੀਆਂ ਅੱਖਾਂ ਕਈ ਵਾਰ ਨਮ ਹੋ ਚੁੱਕੀਆ ਸਨ . ਬੋਲਣ ਤੋਂ ਪਹਿਲਾੰ ਮੇਰੇ ਅੱਥਰੂ ਨਹੀਂ ਰੁਕ ਰਹੇ ਸਨ, ਅਤੇ ਗਲ਼ਾ ਵੀ ਪੂਰੀ ਤਰ੍ਹਾਂ ਭਰਿਆ ਹੋਇਆ ਸੀ । ਦੋਸਤ ਅਕਸਰ ਹੀ
ਕਹਿੰਦੇ , ਇਹ ਵੀ ਕੀ ਹੋਇਆ ਕਿ ਮਾਮੂਲੀ ਜਿਹੀਆਂ ਗੱਲ ਨਾਲ ਅੱਖਾਂ ਭਰ ਲਈਆਂ ਜਾਣ ? ਬਸ ਬੋਲਦੇ
ਹੋਏ , ਮੈ ਇਹੀ ਕਹਿ ਪਾਇਆ , ਜਿੰਦਗੀ ਨੂੰ ਤਜਰਬੇ
ਦੇ ਤੌਰ ਤੇ ਲੈਣਾ ਚਾਹਿਦਾ ਹੈ , ਬਾਕੀ ਤਾਂ ਗੁਜਰ ਜਾਣੀ ਹੈ , ਉਸ ਦੇ ਸੰਘਰਸ਼ ਦੇ ਤਜਰਬੇ
ਹੀ ਸਾਡੇ ਲਈ , ਰਾਹ ਦਿਸੇਰਾ ਹੋ ਸਕਦੇ ਹਨ , ਉਸ ਦਾ ਇੱਕ ਪੱਖ ਜੋ ਪਤਾ ਲੱਗਾ ਕਿ ਉਹ ਅਕਸਰ ਹੀ
ਖੂਨ ਡੋਨੇਟ ਕਰਦੇ ਸਨ .
ਹੋਲੀ ਹੋਲੀ ਲੋਕ ਪੰਡਾਲ ਵਿਚੋਂ ਉੱਠ ਕੇ ਲੰਗਰ ਵਾਲੇ ਪਾਸੇ ਜਾ ਰਹੇ ਸਨ। ਅਸੀਂ ਵੀ ਖਾਣਾ ਖਾਂਦੇ ਹੋਏ ਵੀ ,ਕੁਝ ਪੁਰਾਣੇ
ਸਾਥੀਆਂ ਨਾਲ ਉਸ ਨੂੰ ਯਾਦ ਕਰ ਰਹੇ ਸੀ, ਇਸ ਦੌਰਾਨ ਇੱਕ ਲੰਗੜਾਅ ਰਹੇ
ਇੱਕ ਜਵਾਨ ਨੇ ਮੇਰੇ ਅੱਗੇ ਝੁਕਦੇ ਹੋਏ ਕਿਹਾ,”ਸਰ ਜੀ, ਤੁਸੀਂ ਮੈਨੂੰ ਹਸਪਤਾਲ ਪੁਚਾਇਆ ਸੀ,ਜਦੋਂ ਟਰੱਕ ਥੱਲੇ ਆਉਣ
ਕਾਰਨ ਮੇਰੀ ਲੱਤ ਤੇ ਟਰੱਕ ਦਾ ਟਾਇਰ
ਚੜ੍ਹ ਗਿਆ ਸੀ, ਮਹਿੰਦਰ ਨੇ
ਉਦੋਂ ਆਪਣਾ ਖੂਨ ਦਿੱਤਾ ਸੀ।” ਮੈਂ ਉਸ ਵੱਲ ਇੱਕ ਟੱਕ ਦੇਖ ਰਿਹਾ ਸੀ ਤੇ ਉਹ ਮੇਰੇ ਵੱਲ, ਫਿਰ ਅਸੀਂ ਸਭ ਨੂੰ ਨਮਸਕਾਰ ਕਹਿੰਦੇ ਹੋਏ, ਆਪਣੇ
ਕਦਮ ਕਾਰ ਵੱਲ ਵਧਾਉਣ ਦੀ ਥਾਂ
ਪਹਿਲਾਂ ਘਰ ਵਾਲਿਆਂ ਕੋਲ ਜਾ ਕਿ ਉਨ੍ਹਾਂ
ਤੋਂ ਇਜਾਜ਼ਤ ਲਈ ਅਤੇ ਕਾਰ ਵਿਚ ਆ ਬੈਠੇ ਤੇ ਕਾਰ ਚੱਲ ਪਈ।
ਕਾਂਡ ਨੰਬਰ 3
ਉਸ ਸਾਲ ਸਰਕਾਰ ਨੇ ਵਿਭਾਗ ਵਿੱਚ ਕਾਫ਼ੀ ਪੋਸਟਾਂ ਕੱਢੀਆਂ ਸੀ ,ਮੇਰੀ ਟਰੇਨਿੰਗ ਚੱਲ ਰਹੀ ਸੀ , ਉਸੇ ਦੌਰਾਨ ਹੀ ਪਟਿਆਲ਼ੇ ਜਾ ਕਿ ਪੀ ਪੀ ਐੱਸ ਸੀ ਦੇ ਦਫ਼ਤਰ ਇੰਟਰਵਿਊ ਦੇ ਆਏ ਸੀ , ਕੁਝ ਦਿਨਾਂ ਬਾਅਦ ਨਿਯੁਕਤੀ ਪੱਤਰ ਪ੍ਰਾਪਤ ਹੋ ਗਿਆ । ਇਸੇ ਦੌਰਾਨ ਹੀ ਐਕਸਟਨ ਲਈ ਅਪਲਾਈ ਕੀਤਾ ਅਤੇ ਜਲਦੀ ਹੀ ਨੌਕਰੀ ਦੀ ਸਰਕਾਰੀ ਚਿੱਠੀ ਘਰ ਵੀ ਪਹੁੰਚ ਗਈ , ਨਿਯੁਕਤੀ ਨਾਲ ਦੇ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਹੋਈ ਸੀ , ਉਨ੍ਹਾਂ ਦਿਨਾਂ ਵਿਚ ਨੌਕਰੀ ਨਿਯੁਕਤੀ ਆਪਣੇ ਜ਼ਿਲ੍ਹੇ ਵਿਚ ਨਹੀ ਹੁੰਦੀ ਸੀ । ਮੈ ਚਿੱਠੀ ਲੈ ਨਾਲ ਲੱਗਦੇ ਜ਼ਿਲ੍ਹੇ ਦੇ ਵਿਭਾਗ ਦੇ ਦਫ਼ਤਰ ਪਹੁੰਚ ਗਿਆ , ਉਨ੍ਹਾਂ ਦਿਨਾਂ ਵਿਚ ਮੈ ਪਹਿੱਲੀ ਵਾਰ ਚੋ ਦੇਖੇ ਸੀ , ਜਿਨ੍ਹਾਂ ਵਿਚ ਪਾਣੀ ਭਰ ਜਾਣ ਕਾਰਨ , ਬੱਸ ਚੋ ਦੇ ਇੱਕ ਪਾਸੇ ਸਵਾਰੀਆਂ ਉਤਾਰ ਦਿੰਦੀ , ਤੇ ਦੂਸਰੇ ਪਾਸੇ ਖੜ੍ਹੀ ਬੱਸ ਜਾ ਕੇ ਲੋਕ ਬੈਠਦੇ । ਮੈ ਵੀ ਲੋਕਾਂ ਵਾਂਗ ਆਪਣੀ ਪੇੰਟ ਲਾ ਮੋਢੇ ਤੇ ਟੰਗ ਪਾਣੀ ਵਿਚੋਂ ਲੰਘਣ ਲੱਗਾ , ਮੇਰੇ ਪੈਰ ਰੇਤ ਵਿਚ ਧਸੇ ਜਾ ਰਹੇ ਸਨ , ਕੁਝ ਲੋਕ ਵਾਰਨਿੰਗ ਦੇ ਰਹੇ ਸਨ , ਧਿਆਨ ਰੱਖਿਓ ਸਪੋਲੀਏ ਵੀ ਪਾਣੀ ਵਿਚ ਹੁੰਦੇ ਹਨ , ਮੈ ਵੀ ਦੂਸਰਿਆਂ ਦੇ ਪਿੱਛੇ ਪਿੱਛੇ ਚਲਦਾ ਹੋਇਆ ਦੂਸਰੇ ਕਿਨਾਰੇ ਪਹੁੰਚ ਬੱਸ ਤੇ ਬੈਠ ਗਿਆ । ਉੱਥੋਂ ਚਿੱਠੀ ਬਣਾ ਬਾਲਕ ਪੱਧਰ ਦੇ ਦਫ਼ਤਰ ਪਹੁੰਚ ਕੇ ਇੰਚਾਰਜ ਨੂੰ ਮਿਲਿਆ ਉੱਥੋਂ ਮਿਲੇ ਆਰਡਰ ਹੱਥ ਵਿਚ ਫੜ੍ਹੀ, ਮੈ ਉਸ ਚੌਂਕ ਵਿਚ ਖੜ੍ਹਾ ਸੀ, ਇਨ੍ਹਾਂ ਆਰਡਰ ਵਿਚ ਉਸ ਪਿੰਡ ਦਾ ਨਾਂ ਲਿਖਿਆ ਸੀ , ਉਸ ਬਾਰੇ ਪੁੱਛਿਆ , ਤਾਂ ਇੱਕ ਕੋਲ ਖੜ੍ਹੇ ਨੇ ਸਾਹਮਣੇ ਖੜ੍ਹੀ ਬੱਸ ਵੱਲ ਇਸ਼ਾਰਾ ਕਰਦੇ ਹੋਏ , ਕਿਹਾ ਇਹ ਜਾਵੇਗੀ ਉਸ ਪਾਸੇ ਵੱਲ । ਮੈ ਬੱਸ ਕੋਲ ਖੜ੍ਹਾ ਹੋ ਗਿਆ , ਅਜੇ ਇਸ ਵਿਚ ਬੁੱਕਲਾਂ ਮਾਰੀ ਥੋੜ੍ਹੀਆਂ ਸਵਾਰੀਆਂ ਬੈਠੀਆਂ ਸਨ , ਕੁਝ ਲੋਕ ਬੱਸ ਕੋਲ ਖੜ੍ਹੇ ਗੱਲਾਂ ਮਾਰਨ ਨਾਲ ਬੀੜੀ ਦੇ ਸੁਟੇ ਲਗਾ ਰਹੇ ਸਨ, ਕੁਝ ਲੋਕ ਖਿੜ ਖਿੜਾ ਕੇ ਹੱਸ ਰਹੇ ਤੇ ਕੁਝ ਚੁੱਪ ਚਾਪ ਖੜ੍ਹੇ ਸਨ , ਉਨ੍ਹਾਂ ਦੀ ਦਿੱਖ ਤੇ ਕੱਪੜਿਆਂ ਦਾ ਕੁਝ ਕੁਝ ਅੰਦਾਜ਼ਾ ਹੋ ਗਿਆ ਸੀ ਕਿ ਜਿਸ ਜਗ੍ਹਾ ਨੌਕਰੀ ਕਰਨ ਜਾ ਰਿਹਾ , ਉੱਥੇ ਲੋਕ ਕਿੰਝ ਦੇ ਹੋਣਗੇ ।
ਕੁਝ ਲੋਕ ਆਪਣਾ ਸਮਾਨ ਅਗਲੀ ਤੇ ਪਿਛਲੀ ਖਿੜਕੀ ਤੋਂ ਚੜ੍ਹਾਉਣ ਦੀ ਕੋਸ਼ਿਸ਼ ਕਰ ਰਹੇ ਸਨ ।
ਕੰਡਕਟਰ ਬੱਸ ਵੱਲ ਨੂੰ ਆਓਂਦਾ ਹੋਇਆ , ਬੀਤ- ਬੀਤ ਦੀਆਂ ਆਵਾਜ਼ਾਂ ਲਗਾਉਣ ਲੱਗਾ। ਕੁਝ ਲੋਕਾਂ ਨੇ ਬਾਰੀ ਦੇ ਕੋਲੋਂ ਆਪਣਾ ਸਮਾਨ ਡਰਾਈਵਰ ਦੀ ਸੀਟ ਦੇ ਪਿੱਛੇ ਵਾਲੀ ਖ਼ਾਲੀ ਜਗ੍ਹਾ ਤੇ ਰੱਖਣਾ ਸ਼ੁਰੂ ਕਰ ਦਿੱਤਾ, ਕੰਡਕਟਰ ਨੇ ਚੜ੍ਹਦੇ ਹੋਏ , ਸਮਾਨ ਬਾਰੇ ਇਨਕੁਆਰੀ ਕਰਨ ਲੱਗਾ । ਉਸ ਨੇ ਕਿਹਾ, “ਮੈ ਥੋਨੂ ਬਾਰ ਬਾਰ ਮਨ੍ਹਾ ਕਰ ਰਿਹਾ ਸੀ , ਇੱਥੇ ਨਹੀਂ ਰੱਖਣਾ, ਪਰ ਫਿਰ ਵੀ ਰੱਖ ਰਹੇ ਹੋ । ਦੇਖੋ ਇੱਥੇ ਰੱਖਣ ਵਾਲਿਆਂ ਨੂੰ ਦੁੱਗਣਾ ਕਿਰਾਇਆ ਦੇਣਾ ਪਵੇਗਾ, ਇਸ ਨੂੰ ਛੱਤ ਤੇ ਚੜ੍ਹਾਊ ।“ ਸਮਾਨ ਰੱਖਣ ਵਾਲੇ ਨੇ ਕਿਹਾ ਥੋੜ੍ਹਾ ਜਿਹਾ ਤੇ ਹੈ ਅਤੇ ਉਸ ਦੀਆਂ ਕੰਡਕਟਰ ਨਾਲ ਦੀਆਂ ਅੱਖਾਂ ਮਿਲੀਆਂ , ਤੇ ਉਸਨੇ ਚੁੱਪ ਚੁਪੀਤੇ ਇਕ ਬਾਲਟੀ ਜਿਸ ਵਿਚ ਕੁਝ ਹੋਰ ਸਮਾਨ ਰੱਖਿਆ ਹੋਇਆ ਸੀ , ਅੱਗੇ ਖਿਸਕਾ ਦਿੱਤੀ ਅਤੇ ਅੜ ਕੇ ਬੈਠਣ ਲਈ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗਾ । ਬੱਸ ਵਿਚ ਸੁਆਰੀਆਂ ਦੇ ਕੁਰਬਲ ਕੁਰਬਲ ਹੋਣ ਲੱਗੀ , ਥੋੜ੍ਹੀ ਦੇਰ ਬਾਦ ਕੰਡਕਟਰ ਨੇ ਵਿਸਲ ਵਜਾਈ , ਤੇ ਅਗਲੇ ਪਾਸੇ ਚੜ੍ਹਦੇ ਹੀ ਖਿੜਕੀ ਕੋਲ ਖਲੋ ਬਾਹਰ ਮੂੰਹ ਕੱਢ ਉੱਚੀ ਉੱਚੀ ਆਵਾਜ਼ ਫਿਰ ਲਗਾਉਣ ਲੱਗਾ। ਮੈ ਵੀ ਆਪਣਾ ਬੈਗ ਲੈ ਕੇ ਅਗਲੀ ਖ਼ਾਲੀ ਸੀਟ ਤੇ ਜਾ ਪਹਿਲਾਂ ਬਹਿ ਗਿਆ ਸੀ। ਡਰਾਈਵਰ ਵਾਲੀ ਸੀਟ ਦੇ ਬਾਹਰ ਖੜ੍ਹੇ ਡਰਾਈਵਰ ਨੇ ਬੀੜੀ ਦੇ ਦੋ ਸੁੱਟੇ ਮਾਰ ਬੀੜੀ ਨੂੰ ਪੈਰ ਹੇਠ ਮਸਲਦੇ ਹੋਏ, ਸੀਟ ਤੇ ਬੈਠ , ਗੱਡੀ ਸਟਾਰਟ ਕਰਨ ਲੱਗਾ । ਬੱਸ ਨੂੰ ਸਟਾਰਟ ਹੋਣ ਲਈ, ਕੁਝ ਚਿਰ ਲੱਗਦਾ ਦੇਖ , ਕਿਸੇ ਨੇ ਕਿਹਾ , “ਜਿਹੜੀ ਕੰਡਮ ਹੁੰਦੀ ਏ ,ਇਸ ਰੂਟ ਤੇ ਲਾ ਦਿੰਦੇ ਨੇ ,ਭਲਾ ਇਹ ਕੀ ਚੜ੍ਹਾਈ ਚੜ੍ਹੇਗੀ” , ਗੱਡੀ ਚੱਲਣ ਦੀ ਆਵਾਜ਼ ਆਉਣ ਨਾਲ ਗੱਡੀ ਦਾ ਸਾਰਾ ਪਿਛਲੇ ਪਾਸਾ ਕਾਲੇ ਧੂੰਏਂ ਨਾਲ ਭਰ ਗਿਆ, ਪਿੱਛੇ ਖੜ੍ਹੇ ਲੋਕ ਇੱਧਰ ਉੱਧਰ ਖਿੱਲਰਨ ਲੱਗੇ , ਤੇ ਬੱਸ ਜਿਉਂ ਹੀ ਅੱਗੇ ਨੂੰ ਖਿਸਕਣੀ ਸੂਰੁ ਹੋਈ , ਕੰਡਕਟਰ ਨੇ ਖਿੜਕੀਆਂ ਬੰਦ ਕਰਨ ਲਈ ਕਿਹਾ । ਸਪੀਡ ਫੜਦਿਆਂ ਹੀ ਗੱਡੀ ਦੀ ਆਵਾਜ਼ ਨਾਲ ਖੜ ਖੜ ਦੀ ਆਵਾਜ਼ ਹੋਰ ਵਧਣ ਲੱਗੀ ।
ਅਚਾਨਕ ਮੇਰਾ ਧਿਆਨ , ਬੱਸ ਦੇ ਇੰਜਨ ਕੋਲ ਪਈ ਪਲਾਸਟਿਕ ਦੀ ਕੇਨੀ,ਇੰਜਨ ਦੇ ਸਟੇਅਰਿੰਗ ਦੇ ਉੱਪਰ ਸ਼ਿਵ ਜੀ ਦੀ ਫ਼ੋਟੋ ਤੇ ਨਾਲ ਛੋਟੇ ਜਿਹੇ ਚਿਮਟੇ ਤੇ ਪਿਆ । ਫ਼ੋਟੋ ਦੇ ਅੱਗੇ ਥੋੜ੍ਹੀ ਜਿਹੀ ਭਬੂਤੀ ਦੇ ਨਾਲ ਹੀ ਕੁਝ ਸਿੱਕੇ ਪਏ ਸਨ । ਇੱਕ ਦੋ ਸਵਾਰੀਆਂ ਨੇ ਬੱਸ ਵਿਚ ਚੜ੍ਹਦਿਆਂ ਹੀ ਕੁਝ ਸਿੱਕੇ ਫ਼ੋਟੋ ਅੱਗੇ ਰੱਖ ਮੱਥਾ ਟੇਕਿਆ ਸੀ । ਬੱਸ ਥੋੜ੍ਹੀ ਦੇਰ ਪੱਧਰੀ ਤੇ ਟੋਇਆ ਭਰੀ ਸੜਕ ਤੋਂ ਹੁੰਦੀ ਹੋਈ , ਪਹਾੜੀ ਸੜਕ ਵੱਲ ਚੜ੍ਹਨ ਲੱਗੀ ਤੇ ਬੱਸ ਦੀ ਆਵਾਜ਼ ਤੋਂ ਲੱਗ ਰਿਹਾ ਸੀ ਕਿ ਬੱਸ ਦਾ ਜ਼ੋਰ ਬਹੁਤ ਲੱਗ ਰਿਹਾ ਸੀ ।
ਜਿਉਂ ਜਿਉਂ ਬੱਸ ਉੱਪਰ ਨੂੰ ਵਿੰਗ ਤੜਿੰਗ ਰਾਹਾਂ ਤੋਂ ਉੱਪਰ ਥੱਲੇ ਜਾ ਰਹੀ ਸੀ , ਮੇਰਾ ਮਨ ਕੱਚਾ ਹੋ ਰਿਹਾ ਸੀ । ਮੈ ਇਸ ਤੋਂ ਬਚਣ ਲਈ ਕਈ ਵਾਰ ਅੱਖੀਆਂ ਬੰਦ ਕਰ ਲੈਂਦਾ ਪਰ ਇਸ ਡਰੋਂ ਕਿ ਕਿਤੇ ਡਰਾਈਵਰ ....ਮੈ ਕਈ ਵਾਰ ਸਾਹਮਣੇ ਦੁਰ ਤੱਕ ਆਲ਼ੇ ਦੁਆਲੇ ਫੈਲੀ ਹਰਿਆਵਲ ਨਾਲ ਭਰੀਆਂ ਪਹਾੜੀਆਂ ਦੇ ਕੁਦਰਤ ਵੱਲੋਂ ਕੀਤੀ ਕਲਾਕਾਰੀ ਦੇ ਦ੍ਰਿਸ਼ਾਂ ਦਾ ਅਨੰਦ ਮਾਣਨ ਲੱਗ ਜਾਂਦਾ । ਅਜਿਹਾ ਮੈ ਪਹਿਲੀ ਵਾਰ ਦੇਖਿਆ ਸੀ , ਉਂਜ ਮੇਰੇ ਪਿੰਡ ਕੋਠੇ ਚੜ੍ਹਿਆ ਨੀਮ ਤੇ ਬਰਫ਼ੀਲੇ ਪਹਾੜ ਨਜ਼ਰ ਆ ਜਾਂਦੇ ਹਨ , ਪਰ ਇੱਥੇ ਆ ਮੈ ਇਨ੍ਹਾਂ ਨੂੰ ਪਹਿਲੀ ਵਾਰ ਦੇਖ ਰਿਹਾ ਸੀ ।
ਸ਼ੀਸ਼ੇ ਵਿਚੋਂ ਸਿਰ ਉਤਾਂਹ ਕਰ ਅਸਮਾਨ ਵੱਲ ਦੇਖਿਆ ਤਾਂ ਸਾਰਾ ਨੀਲਾ ਦਿਖਾਈ ਦੇ ਰਿਹਾ ਸੀ, ਦੁਰ ਉੱਚੀਆਂ ਪਹਾੜੀਆਂ ਤੇ ਕਿਤੇ ਕਿਤੇ ਕੋਈ ਬਦਲਵਾਈ ਨਜ਼ਰ ਆ ਰਹੀ ਸੀ ।
ਜਿਉਂ ਜਿਉਂ ਬੱਸ ਉੱਪਰ ਜਾ ਰਹੀ ਸੀ , ਧੁੰਦ ਘਟਣ ਲੱਗ ਪਈ । ਜਦੋ ਬੱਸ ਚਲੀ ਸੀ , ਉਸ ਨਾਲੋਂ ਠੰਢ ਵੀ ਘੱਟ ਲੱਗ ਰਹੀ ਸੀ, ਪਰ ਲੋਕਾਂ ਨੇ ਅਜੇ ਭਾਰੇ ਕੱਪੜਿਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ । ਮੇਰੇ ਮਨ ਵਿਚ ਉਸ ਜਗ੍ਹਾ ਦੀ ਤਸਵੀਰ ਬਣ ਰਹੀ ਸੀ , ਕਿ ਉਹ ਸੰਸਥਾ ਕਿਵੇਂ ਦੀ ਹੋਵੇਗੀ , ਮੁਲਾਜ਼ਮ ਕਿੰਜ ਦੇ ਹੋਣਗੇ , ਕਿਉਂਕਿ ਮੈ ਇੱਕ ਵੱਡੇ ਪਿੰਡ ਦੇ ਮਾਹੌਲ ਵਿਚ ਜੰਮ ਪਲ ਕੇ ਵੱਡੇ ਸ਼ਹਿਰ ਵਿਚ ਪੜ੍ਹਾਈ ਕਰਨ ਤੋਂ ਬਾਅਦ ਇਸ ਇਲਾਕੇ ਦੇ ਇੱਕ ਪਿੰਡ ਵਿਚ ਜਾ ਰਿਹਾ ਸੀ, ਜਿਸ ਬਾਰੇ ਮੈਨੂੰ ਕੁਝ ਵੀ ਪਤਾ ਨਹੀ ਸੀ , ਕਿਹੋ ਜਿਹੇ ਹੋਣਗੇ, ਉੱਥੇ ਲੋਕ , ਪਿੱਛੇ ਧਿਆਨ ਮਾਰਿਆ ਤਾਂ ਕੁਝ ਸੀਟਾਂ ਤੋ ਧੁਂਆ ਉੱਠ ਰਿਹਾ ਸੀ , ਲੱਗਦਾ ਲੋਕ ਬੱਸ ਵਿਚ ਸੁੱਟੇ ਲਾ ਰਹੇ ਸਨ ।
ਬੱਸ ,ਜਦ ਵੀ ਮੋੜ ਕੱਟਦੀ ਤਾਂ ਉਸ ਵਿਚੋਂ ਬਹੁਤ ਹੀ ਤਿੱਖੀ ਕਿਰਸ ਦੀ ਸੀਟੀ ਵਰਗੀ ਆਵਾਜ਼ ਉੱਠਦੀ , ਜਿਹੜੀ ਕੰਨਾਂ ਨੂੰ ਪਾੜ ਜਾਂਦੀ। ਇੱਕ ਪਾਸੇ ਵੱਲ ਦੀ ਡੂੰਘੀ ਖੱਡ ਅਤੇ ਸੜਕ ਦੇ ਦੂਜੇ ਪਾਸੇ ਵੱਲੋਂ ਮਿੱਟੀ ਖੁਰਨ ਦੇ ਨਾਲ ਪੱਥਰ ਸੜਕ ਤੇ ਖੱਡ ਵਿਚ ਜਾ ਪਏ ਸਨ ।ਰਾਹ ਵਿਚ ਬਹੁਤ ਸਾਰੀਆਂ ਥਾਵਾਂ ਤੇ ਅਜਿਹਾ ਵੇਖਣ ਨੂੰ ਮਿਲ ਰਿਹਾ ਸੀ , ਜਿਸ ਕਾਰ ਦੂਜੇ ਪਾਸੇ ਵੱਲੋਂ ਆਓਣ ਵਾਲੀ ਕਿਸੇ ਗੱਡੀ ਨੂੰ ਬੜੇ ਧਿਆਨ ਨਾਲ ਲੰਘਾਉਣਾ ਪੈਦਾ ਹੈ ।
ਇਸ ਤਰ੍ਹਾਂ ਬੱਸ ਉਚਾਈ ਤੋਂ ਖੱਡ ਵਿਚੋਂ ਹੁੰਦੀ ਹੋਈ, ਇੱਕ ਅੱਡੇ ਤੇ ਆ ਰੁਕੀ।
ਜਦੋ ਬੱਸ ਖੱਡ ਵਿਚੋਂ ਲੰਘ ਰਹੀ ਸੀ ਤਾਂ , ਛੋਟੇ ਛੋਟੇ ਪੱਥਰਾਂ ਨਾਲ ਵੱਜ ਕੇ ਬੱਸ ਹੋਰ ਵੀ ਜ਼ਿਆਦਾ ਖੜਾਕ ਕਰ ਰਹੀ ਸੀ ।
ਇਸ ਨਾਲ ਪਾਣੀ ਦੀ ਕਲਕਲ ਵੀ ਸਾਫ਼ ਸੁਣਾਈ ਦੇ ਰਹੀ ਸੀ । ਕਿਉਂਕਿ ਮੈ ਇਸ ਇਲਾਕੇ ਵਿਚ ਪਹਿੱਲੀ ਵਾਰ ਆਇਆ ਸੀ , ਇਸ ਕਰਕੇ ਬੱਸ ਵਿਚੋਂ ਜਦ ਮੈ ਡੂੰਘੀ ਖੱਡ ਵੱਲ ਨਜ਼ਰ ਮਾਰਦਾ ਤਾਂ ਮੈਨੂੰ ਬਹੁਤ ਹੀ ਘਬਰਾਹਟ ਹੁੰਦੀ ।
ਚਲਦੀ ਹੋਈ ਬੱਸ ਨੂੰ ਜਦ ਅਚਾਨਕ ਹੀ ਬਰੇਕ ਲਾਉਣੀ ਪੈਂਦੀ, ਤਾਂ ਬੱਸ ਦਾ ਖੜਾਕ ਹੋਰ ਵੀ ਤੇਜ਼ ਹੋ ਜਾਂਦਾ , ਤੇ ਜਿਸ ਤਰ੍ਹਾਂ ਦਾ ਹਜੋਕਾ ਵੱਜਦਾ, ਇੱਕ ਵਾਰ ਤਾਂ ਸਾਰਾ ਸਰੀਰ ਵੀ ਹਿਲ ਜਾਂਦਾ । ਇਸ ਅੱਡੇ ਤੇ ਕੁਝ ਸਵਾਰੀਆਂ ਉੱਤਰੀਆਂ ਤੇ ਕੁਝ ਨਵੀਆਂ ਆ ਚੜ੍ਹੀਆਂ , ਬਹੁਤ ਸਾਰੀਆਂ ਔਰਤਾਂ ਨੇ ਵੱਡੇ ਵੱਡੇ ਘੁੰਡ ਕੱਢੇ ਹੋਏ ਸਨ । ਮੈ ਇਹ ਦੇਖ ਬੜਾ ਹੈਰਾਨ ਹੋ ਰਿਹਾ ਸੀ । ਇੱਧਰ ਔਰਤਾਂ ਅਜੇ ਵੀ ਇੰਨੇ ਵੱਡੇ ਵੱਡੇ ਘੁੰਡ ਕੱਢਦੀਆਂ ਹਨ, ਸਦੈ ਤਾਂ ਨੂੰਹ ਵੀ ਸੋਹਰੇ ਨਾਲ ਨੰਗੇ ਮੂੰਹ ਗੱਲ ਹੀ ਨਹੀ ਕਰਦੀ , ਉਸ ਨਾਲ ਮੰਜੇ ਤੇ ਵੀ ਜਾ ਬੈਠਦੀ ਹੈ, ਕਈ ਘਰਾਂ ਵਿਚ , ਮੈ ਆਪਣੇ ਆਪ ਨੂੰ ਕਿਹਾ । ਚੜ੍ਹਦੇ ਜਾਂ ਬੱਸ ਤੋ ਉੱਤਰਦੇ ਹੋਏ , ਉਹ ਜੋ ਵੀ ਬੋਲਦੇ ਕੁਝ ਸ਼ਬਦਾਂ ਨੂੰ ਸਮਝਣ ਵਿਚ ਮੈਨੂੰ ਔਖ ਹੋ ਰਹੀ ਸੀ ਜਾਂ ਇੰਝ ਕਹਾਂ ਕਿ ਮੇਰੇ ਪੱਲੇ ਨਹੀ ਪੈ ਰਹੇ ਸਨ ।
ਅਚਾਨਕ ਇੰਜਨ ਚੋਂ ਭਾਫ਼ ਨਾਲ ਗਰਮ ਪਾਣੀ ਉਬਾਲੇ ਮਾਰਨ ਲੱਗਾ, ਕੋਲ ਬੈਠੇ ਲੋਕਾਂ ਦੇ ਨਾਲ ਨਾਲ ਮੇਰਾ ਵੀ ਸੇਕ ਨਾਲ ਬੁਰਾ ਹਾਲ ਹੋ ਗਿਆ। ਕੁਝ ਸਵਾਰੀਆਂ ਪਿੱਛੇ ਹੋਣ ਲੱਗੀਆਂ , ਡਰਾਈਵਰ ਨੂੰ ਕੰਡਕਟਰ ਨੇ ਪਾਣੀ ਵਾਲੀ ਕੇਨੀ ਚੁੱਕ ਕੇ ਫੜਾਈ ਤੇ ਉਸ ਨੇ ਇੰਜਨ ਵਿਚ ਪਾਣੀ ਉਲੱਦ ਦਿੱਤਾ , ਤੇ ਜਲਦੀ ਹੀ ਇੰਜਨ ਵਿਚੋਂ ਭਾਫ਼ ਤੇ ਸੇਕ ਨਿਕਲਣਾ ਬੰਦ ਹੋ ਗਿਆ ।
ਡਰਾਈਵਰ ਨੇ ਫਿਰ ਬੱਸ ਸਟਾਰਟ ਕੀਤੀ । ਬੱਸ ਚਲਦੀ ਜਾ ਰਹੀ ਸੀ , ਆਉਂਦਿਆਂ ਅੱਡਿਆ ਤੇ ਕੁਝ ਸਵਾਰੀਆਂ ਚੜ੍ਹਦੀਆਂ ਉੱਤਰਦੀਆਂ , ਅਚਾਨਕ ਕੰਡਕਟਰ ਨੇ ਕਿਹਾ , “ਬਈ ਕਮਾਲਪੁਰ ਵਾਲੇ ਤਿਆਰ ਰਹੋ, ਅਗਲਾ ਅੱਡਾ ਹੈ “ ਮੈ ਨਾਲ ਦੇ ਬੈਠੇ ਨੂੰ ਪੁੱਛਿਆ, “ਅੱਗੇ ਵੀ ਜਾਵੇਗੀ ਤਾਂ ਉਸ ਕਿਹਾ ਇਸ ਤੋਂ ਅੱਗੇ ਬੱਸ ਦੂਸਰੇ ਰਾਜ ਵਿਚ ਦਾਖਲ ਹੋ ਜਾਣਾ ਹੈ, ਇਹ ਅਖੀਰਲਾ ਅੱਡਾ ਹੈ।
ਮੈ ਵੀ ਉੱਤਰਨ ਦੀ ਤਿਆਰੀ ਕਰਨ ਲੱਗਾ, ਬੱਸ ਖਿਲਾਰਦੇ ਹੀ ਡਰਾਈਵਰ ਛੜੱਪਾ ਮਾਰ ਥੱਲੇ ਉਤਰ ਕੇ ਇੱਕ ਪਾਸੇ ਵੱਲ ਖੜ੍ਹ, ਬੀੜੀ ਸੁਲਗਾਉਣ ਲੱਗਾ ਅਤੇ ਨਾਲ ਹੀ ਕੰਡਕਟਰ ਨੇ ਚਾਹ ਵਾਲੇ ਨੂੰ ਇਸ਼ਾਰਾ ਕਰ ਆਰਡਰ ਕਰ ਦਿੱਤਾ ।
ਅੱਡੇ ਤੇ ਉੱਤਰਦਿਆਂ, ਜਦ ਮੈ ਇੱਕ ਬਜ਼ੁਰਗ ਤੋਂ ਪੁੱਛਿਆ,”ਬਾਪੂ ਰਾਏਪੁਰ ਜਾਣਾ ਏ ।“
ਤਾਂ ਉਸ ਨੇ ਇੱਕ ਦੁਕਾਨ ਵੱਲ ਇਸ਼ਾਰਾ ਕਰ ਦਿੱਤਾ ਤੇ ਨਾਲ ਹੀ ਤੁਰ ਪਿਆ, ਸੜਕ ਉੱਚੀ ਹੋ ਜਾਣ ਕਾਰਨ ਦੁਕਾਨ ਨੀਵੀਂ ਹੋ ਚੁੱਕੀ ਸੀ ।
“ਇੰਨਾ ਰਾਏਪੁਰ ਜਾਣਾ ਏ”, ਨਾਲ ਆਏ ਬਜ਼ੁਰਗ ਨੇ ਹੱਥ ਜੋੜਦੇ ਹੋਏ, ਫ਼ਤੂਹੀ ਵਾਲੇ ਬਾਬੇ ਨੂੰ ਕਿਹਾ ,
“ਆਉ ਬੈਠੋ ਨੌਕਰੀ ਲਈ ਆਏ ਹੋ ।“ ਫ਼ਤੂਹੀ ਵਾਲੇ ਬਾਬੇ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ
“ਕਿਹੜਾ ਦੌਲਤਖ਼ਾਨਾ ਏ, ਸਟੂਲ ਅੱਗੇ ਕਰਦੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ, ਉਸ ਕਿਹਾ ਤੇ ਫ਼ਤੂਹੀ ਦੇ ਬਟਨ ਬੰਦ ਕਰਨ ਲੱਗਾ ।
‘ਦੁਆਬਿਓਂ,ਮਹਿਮੂਦ ਪੁਰ ਪਿੰਡ ਹੈ।‘
“ਚਲੋ ਵਧੀਆ , ਪਰ ਇਹ ਦੱਸੋ ।”
“ਮੈ ਹੈਰਾਨ ਸੀ , ਪਤਾ ਕੀ ਪੁੱਛ ਲੈਣ , ਇਹੀ ਪੁੱਛੇਗਾ ਕੌਣ ਹੁੰਦੇ ਉ? ਪਿੰਡ ਵਾਲੇ ਇਹੀ ਤਾਂ ਅਨਜਾਣ ਆਏ ਬੰਦੇ ਨੂੰ ਪੁੱਛਦੇ ਹਨ ।
, ਪਰ ਉਸ ਨੇ ਕਿਹਾ “ਠਹਿਰੋਗੇ ਜਾਂ ਬਦਲੀ ਕਰਾ ਕਿ ਚਲੇ ਜਾਉਗੇ ।“ਇਹ ਸੁਣ ਮੈ ਹੋਰ ਵੀ ਹੈਰਾਨ ਹੋ ਗਿਆ , ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲਿਆ,ਇਹ ਵੀ ਕੀ ਸਵਾਲ ਹੋਇਆ ।
“ਠਹਿਰਾਂਗੇ, ਨੌਕਰੀ ਕਰਨੀ ਏ।“ ਮੈ ਕਿਹਾ
“ਨਹੀ, ਇੱਥੇ ਜਿੰਨੇ ਆਉਂਦੇ ਨੇ,ਬੱਸ ਕੁਝ ਦਿਨਾਂ ਬਾਅਦ ਬਦਲੀ ਕਰਾ ਚਲੇ ਜਾਂਦੇ ਨੇ ।“ ਤੇ ਲੋਕ ਵਿਚਾਰੇ ਦੇਖਦੇ ਹੀ ਰਹਿ ਜਾਂਦੇ ਹਨ
“ਚਲੇ ਜਾਂਦੇ ਹੋਣਗੇ, ਜਿਹਾ ਦੀ ਕੋਈ ਪਹੁੰਚ ਹੁੰਦੀ ਹੋਵੇਗੀ ,ਮੈ ਤਾਂ -----।“ ਮੈ ਫਿਰ ਦੁਹਰਾਇਆ
“ਸਾਰੇ ਇੰਝ ਕਹਿੰਦੇ ਨੇ, ਇੱਥੇ ਪੱਥਰਾਂ 'ਚ ਕੌਣ ਰਹਿੰਦਾ ਹੈ,ਅੰਕਲ ਸਾਰੇ ਸ਼ਹਿਰ ਨੂੰ ਦੌੜਦੇ ਨੇ, ਇੱਥੇ ਦੇ ਜੰਮਪਲ ਇੱਥੇ ਨਹੀ ਟਿਕਦੇ ,ਬਾਹਰੋਂ ਆਏ ਨੂੰ ਕੀ ਕਹਿਣਾ ਹੋਇਆ?" ਕੋਲ ਖੜ੍ਹੇ ਇੱਕ ਜਵਾਨ ਨੇ ਕਿਹਾ
“ਸ਼ਹਿਰ ਦੀਆਂ ਰੌਸ਼ਨੀ ਅੱਖਾਂ ਚੁੰਧਿਆ ਦਿੰਦੀਆਂ ਨੇ, ਜੇ ਆਪ ਨੀ ਤਾਂ ਜਿਹੜੀ ਆਉਂਦੀ ਹੈ, ਉਹ ਨਾਲ ਲੈ ਜਾਂਦੀ ਏ ।“ ਫ਼ਤੂਹੀ ਵਾਲੇ ਅਧਖੜ ਨੇ ਬਾਹਰ ਨਿਕਲ ਚਾਹ ਵਾਲੀ ਦੁਕਾਨ ਤੇ ਅਵਾਜ਼ ਮਾਰ, ਤਿੰਨ ਕੱਪ ਚਾਹ ਬਣਾਉਣ ਲਈ ਕਿਹਾ ।
ਚਾਹ ਆ ਗਈ, ਮੈ ਝਕਦੇ ਹੋਏ ਨਾ ਕਹਿੰਦੇ ਹੋਏ ਮੁੰਡੇ ਹੱਥੋਂ ਚਾਹ ਫੜ੍ਹ ਲਈ।
“ਇਹ ਤਾਂ ਮੁਲਾਜ਼ਮਾਂ ਦੀ ਠਾਹਰ ਏ, ਇੱਥੇ ਹੀ ਜ਼ਿਆਦਾ ਤਰ ਮੁਲਾਜ਼ਮ ਆ ਕੇ ਬੈਠਦੇ ਨੇ ।“ ਮੇਰੇ ਨਾਲ ਬੱਸ ਤੋ ਉੱਤਰੇ ਬਜ਼ੁਰਗ ਨੇ ਕਿਹਾ
“ਇਸ ਨੂੰ ਕੇਵਲ ਮਾਸਟਰ ਦੇ ਘਰੇ ਛੱਡ ਦੇਣਾ, ਬ੍ਰਹਮ ।
ਬ੍ਰਹਮ ਨੇ ਗਠੜੀ ਚੁੱਕੀ ਤੇ ਨਾਲ ਹੀ ਝਾਂਜਰਾਂ ਦੀ ਛਣਕਾਰ ਤੁਰ ਪਈ ,ਅੱਜ ਫਿਰ, ਇਕ ਵਾਰੀ ਉਸ ਨੂੰ ਇੰਝ ਲੱਗਾ, ਜਿਵੇਂ ਕੋਈ ਝਾਂਜਰ ਛਣਕ ਗਈ ਹੋਵੇ ।